ਐੱਸਸੀ ਐੱਸਟੀ ਐਕਟ ਤਹਿਤ ਦਰਜ ਮਾਮਲਾ ਰੱਦ, ਕਿਸਾਨਾਂ ਨੇ ਧਰਨਾ ਕੀਤਾ ਖ਼ਤਮ
🎬 Watch Now: Feature Video
ਮੋਗਾ ਦੇ ਥਾਣਾ ਸਿਟੀ 1 ਦੇ ਬਾਹਰ ਚੱਲ ਰਹੇ ਧਰਨੇ (moga police station farmers protest) ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (Bharti Kisan Union Ekta Sidhupur) ਵੱਲੋਂ ਅੱਜ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੌਕੇ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਇੱਕ ਵਾਰ ਫੇਰ ਕਿਸਾਨਾਂ ਦੀ ਜਿੱਤ ਹੋਈ ਹੈ। ਪੁਲਿਸ ਵੱਲੋਂ ਐੱਸਸੀ ਐੱਸਟੀ ਐਕਟ ਦੇ ਤਹਿਤ ਕਿਸਾਨ 'ਤੇ ਪਰਚਾ ਦਰਜ ਕੀਤਾ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਐੱਸਐੱਸਪੀ ਮੋਗਾ ਗੁਲਨੀਤ ਸਿੰਘ ਖੁਰਾਨਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਬਣਾਈ ਗਈ SIT ਨੇ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੀ ਹੈ।