ਕਿਸਾਨ ਆਗੂ ਪੰਧੇਰ ਨੇ 26 ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ - ਉਦੋਂ ਤੱਕ ਧਰਨਾ ਜਾਰੀ ਰੱਖਣਾ ਜਰੂਰੀ
🎬 Watch Now: Feature Video
ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਮੋਰਚੇ (Kisan Mazdoor Sangharsh Morcha) ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ (Swaran Singh Pandher) ਨੇ ਪੰਜਾਬੀਆਂ ਨੂੰ 26 ਨਵੰਬਰ ਨੂੰ ਦਿੱਲੀ ਜਾਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਕਾਨੂੰਨ ਰੱਦ ਕਰਵਾਉਣ ਦੀ ਅਸਲ ਪ੍ਰਕਿਰਿਆ ਹੁਣ ਸ਼ੁਰੂ ਹੋਣੀ (Actual process of repeal yet to start now) ਹੈ ਤੇ ਉਦੋਂ ਤੱਕ ਧਰਨਾ ਜਾਰੀ ਰੱਖਣਾ ਜਰੂਰੀ (Protest needed continued till acts repealed)ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਵੇਂ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਨੂੰ ਸੰਵਿਧਾਨਕ ਤਰੀਕੇ ਨਾਲ ਸੰਸਦ ਵਿੱਚ ਹੀ ਰੱਦ ਕੀਤਾ ਜਾਣਾ ਹੈ। ਪੰਧੇਰ ਨੇ ਕਿਸਾਨ ਅੰਦੋਲਨ ਵਿੱਚ ਸਾਥ ਦੇਣ ਵਾਲੇ ਤੇ ਬਾਹਰੋਂ ਮਦਦ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਤੇ ਸਖ਼ਸ਼ੀਅਤਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਲਾਮਿਸਾਲ ਜਿੱਤ ਹੈ ਤੇ ਕਿਸਾਨ ਅੰਦੋਲਨ ਦੀ ਧਮਕ ਵਿਦੇਸ਼ਾਂ ਤੱਕ ਪਈ, ਜਿਸ ਨਾਲ ਪੀਐਮ ਮੋਦੀ ’ਤੇ ਦਬਾਅ ਬਣਿਆ ਤੇ ਤਾਂ ਹੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਹੋਇਆ।