ਨਾਰਾਜ਼ ਆਜ਼ਾਦੀ ਘੁਲਾਟੀਏ ਦੇ ਪਰਿਵਾਰਿਕ ਮੈਬਰਾਂ ਨੇ ਸਮਾਗਮ ਦਾ ਕੀਤਾ ਬਾਈਕਾਟ - moga latest news
🎬 Watch Now: Feature Video
ਮੋਗਾ ਵਿੱਚ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਵਿਭਾਗ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ. ਦੂਜੇ ਪਾਸੇ ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਬਕਾ ਸਿਹਤ ਮੰਤਰੀ ਡਾ. ਮਾਲਤੀ ਥਾਪਰ ਸਮਾਗਮ ਦਾ ਬਾਈਕਾਟ ਕਰਕੇ ਚੱਲੇ ਗਏ. ਇਨ੍ਹਾਂ ਹੀ ਨਹੀਂ ਬਣਦਾ ਮਾਣ ਸਨਮਾਨ ਨਾ ਮਿਲਦਾ ਵੇਖ ਕੇ 70 ਦੇ ਕਰੀਬ ਆਜ਼ਾਦੀ ਘੁਲਾਟੀਏ ਦੇ ਪਰਿਵਾਰਿਕ ਮੈਂਬਰ ਅਤੇ ਕੌਸਲਰ ਸਮਾਗਮ ਦਾ ਬਾਈਕਟ ਕਰਕੇ ਚੱਲੇ ਗਏ ਨਾਲ ਹੀ ਉਨ੍ਹਾਂ ਨੇ ਸਮਾਗਮ ਨੂੰ ਲੈ ਕੇ ਨਾਰਾਜ਼ਗੀ ਵੀ ਜਾਹਿਰ ਕੀਤੀ. ਇਸ ਦੌਰਾਨ ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਪਹਿਲੀ ਵਾਰ ਹੋਇਆ ਜਦੋਂ ਜ਼ਿਲ੍ਹਾ ਪੱਧਰੀ ਸਮਾਗਮ ਇਕ ਪਾਰਟੀ ਦਾ ਸਮਾਗਮ ਬਣ ਕੇ ਉੱਭਰਿਆ ਹੈ.