ਨਕਲੀ ਆਈਪੀਐਸ ਅਫ਼ਸਰ ਚੜਿਆ ਪੁਲਿਸ ਦੇ ਅੜਿੱਕੇ, ਵੇਖੋ ਵੀਡੀਓ - ਨਕਲੀ ਆਈਪੀਐਸ ਅਫ਼ਸਰ
🎬 Watch Now: Feature Video
ਬਠਿੰਡਾ ਪੁਲਿਸ ਨੇ ਇੱਕ ਨਕਲੀ ਆਈਪੀਐਸ ਅਫ਼ਸਰ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ ਲੋਕਾਂ ਵਿੱਚ ਆਪਣੇ ਆਪ ਨੂੰ ਆਈਪੀਐਸ ਕਹਿ ਕੇ ਆਪਣੀ ਧੌਂਸ ਜਮਾਉਂਦਾ ਸੀ। ਪੁਲਿਸ ਨੇ ਗੁਪਤ ਸੂਚਨਾ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਦੀ ਪਛਾਣ ਗੁਰੂ ਧਿਆਨ ਸਿੰਘ ਵਜੋਂ ਹੋਈ ਹੈ। ਮੁਲਜ਼ਮ ਮੁਕਤਸਰ ਦੇ ਕੋਟਭਾਈ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਉਹ ਆਪਣੇ ਆਪ ਨੂੰ ਐਸਐਸਪੀ ਦਾ ਬੈਚ ਮੇਟ ਵੀ ਦੱਸਦਾ ਸੀ। ਸੀਆਈਏ ਟੂ ਦੇ ਇੰਚਾਰਜ ਤਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਥਾਣਾ ਸਦਰ ਰਾਮਪੁਰਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।