ਆਪ ਦੀ ਬਿਜਲੀ ਮਾਫ਼ੀ ਸਕੀਮ ਨੇ ਬਜ਼ੁਰਗ ਜੋੜੇ ਦੇ ਘਰ 'ਚ ਤਿੰਨ ਸਾਲ ਲਿਆਦੀ ਰੌਸ਼ਨੀ - ਬਜ਼ੁਰਗ ਜੋੜੇ ਦੇ ਘਰ 3 ਸਾਲ ਬਾਅਦ ਬਿਜਲੀ ਆਈ
🎬 Watch Now: Feature Video
ਹੁਸ਼ਿਆਰਪੁਰ: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ Cabinet Minister Brahm Shankar ਦੇ ਯਤਨਾਂ ਸਦਕਾ ਅੱਜ ਸ਼ਨੀਵਾਰ ਨੂੰ ਸ਼ਹਿਰ ਦੇ ਇੱਕ ਬਜ਼ੁਰਗ ਜੋੜੇ ਦੇ ਘਰ ਸਾਢੇ ਤਿੰਨ ਸਾਲਾਂ ਬਾਅਦ ਰੌਸ਼ਨੀ ਆਈ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਮਿਲਾਪ ਨਗਰ ਦੇ ਬਜ਼ੁਰਗ ਜੋੜੇ ਨੇ ਇਸ ਲਈ ਪੰਜਾਬ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ Cabinet Minister Brahm Shankar ਨੇ ਦੱਸਿਆ ਕਿ ਮਿਲਾਪ ਨਗਰ ਦੇ 90 ਸਾਲਾ ਬਜ਼ੁਰਗ ਰਾਜ ਕੁਮਾਰ ਬਖਸ਼ੀ Cabinet Minister Brahm Shankar ਵਿੱਤੀ ਤੰਗੀ ਕਾਰਨ ਸਾਲ 2017 ਵਿੱਚ ਆਪਣਾ ਬਿਜਲੀ ਬਿੱਲ ਜਮ੍ਹਾ ਨਹੀਂ ਕਰਵਾ ਸਕੇ ਅਤੇ ਵਿਆਜ਼ ਸਮੇਤ ਉਨ੍ਹਾਂ ਦਾ ਬਿੱਲ 94 ਹਜ਼ਾਰ ਰੁਪਏ ਬਣ ਗਿਆ, ਜਿਸ ਤੋਂ ਬਾਅਦ ਪਾਵਰ ਕਾਰਪੋਰੇਸ਼ਨ ਨੇ 2019 ਵਿੱਚ ਉਸਦੇ ਘਰ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਬਜ਼ੁਰਗ ਜੋੜਾ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਬਿਨ੍ਹਾਂ ਬਿਜਲੀ ਤੋਂ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਪਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਉਨ੍ਹਾਂ ਦੇ ਪਿਛਲੇ ਸਾਰੇ ਬਕਾਏ ਮੁਆਫ਼ ਕਰ ਦਿੱਤੇ ਗਏ ਹਨ ਅਤੇ ਅੱਜ ਫਿਰ ਉਨ੍ਹਾਂ ਦੇ ਘਰ ਬਿਜਲੀ ਦਾ ਕੁਨੈਕਸ਼ਨ ਦੁਬਾਰਾ ਜੋੜ ਦਿੱਤਾ ਗਿਆ ਹੈ।