ਰੂਪਨਗਰ ਦੀ ਕਲਗੀਧਰ ਕੰਨਿਆ ਪਾਠਸ਼ਾਲਾ ਵਿੱਚ ਮਨਾਇਆ ਗਿਆ ਈਦ ਦਾ ਤਿਉਹਾਰ - ਮੁਸਲਿਮ ਭਾਈਚਾਰੇ ਦੇ ਲੋਕ
🎬 Watch Now: Feature Video
ਰੂਪਨਗਰ: ਸ਼ਹਿਰ ਦੀ ਕਲਗੀਧਰ ਕੰਨਿਆ ਪਾਠਸ਼ਾਲਾ (Kalgidhar Kanya Pathshala) ਵਿੱਚ ਈਦ ਦਾ ਤਿਉਹਾਰ (Feast of Eid) ਮਨਾਇਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ (People of the Muslim community) ਇਕੱਠੇ ਹੋਏ। ਖ਼ਾਸ ਤੌਰ ‘ਤੇ ਦੇਖਣ ਵਾਲੀ ਗੱਲ ਇਹ ਸੀ ਕਿ ਇਸ ਮੌਕੇ ਉੱਤੇ ਸਾਹਨੀ ਹਾਲ ਰੂਪਨਗਰ ਦੇ ਪ੍ਰਧਾਨ ਮਨਿੰਦਰ ਸਿੰਘ ਸਾਹਨੀ ਵੱਲੋਂ ਆਪਣੀ ਹਾਜਰੀ ਭਰੀ ਗਈ ਅਤੇ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੀ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਜਾਮਾ ਮਸਜਿਦ ਰੂਪਨਗਰ ਦੇ ਮੌਲਵੀ ਅਜ਼ਰ ਹਸਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਇੱਕ ਸ਼ਾਂਤੀਪੂਰਵਕ ਸੂਬਾ ਰਿਹਾ ਹੈ ਅਤੇ ਅੱਗੇ ਵੀ ਰਹੇਗਾ।