ਬਠਿੰਡਾ: ਨਸ਼ੇ ਦੀ ਆਦੀ ਮਹਿਲਾ ਦੀ ਇਲਾਜ ਦੌਰਾਨ ਮੌਤ - ਨਸ਼ੇ ਦੀ ਓਵਰਡੋਜ਼
🎬 Watch Now: Feature Video
ਬਠਿੰਡਾ ਵਿੱਚ ਚਿੱਟੇ ਦਾ ਨਸ਼ਾ ਕਰਨ ਦੀ ਆਦੀ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਮਹਿਲਾ ਦੇ 2 ਬੱਚੇ ਵੀ ਹਨ, ਜਿਨਾਂ ਨੂੰ ਉਹ ਆਪਣੇ ਪਿੱਛੇ ਛੱਡ ਗਈ ਹੈ। ਹੁਣ ਔਰਤਾਂ ਵੀ ਚਿੱਟੇ ਦੇ ਨਸ਼ੇ ਤੋਂ ਗ੍ਰਸਤ ਹੁੰਦੀਆਂ ਨਜ਼ਰ ਆ ਰਹੀਆਂ ਹਨ ਜਿਸ ਦੇ ਚੱਲਦਿਆਂ ਇਸ 27 ਸਾਲਾ ਮਹਿਲਾ ਦੀ ਜਾਨ ਚਲੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਐਤਵਾਰ ਨੂੰ ਹੀ ਲੁਧਿਆਣਾ ਵਿਖੇ ਵੀ ਨੌਜਵਾਨ ਲੜਕੀ ਨੇ ਨਸ਼ੇ ਦੀ ਓਵਰਡੋਜ਼ ਕਾਰਨ ਦਮ ਤੋੜ ਦਿੱਤਾ ਸੀ।