ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਪਿੰਡ ਲੁਹਾਰ ਦੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਨੀਂਵ ਪੱਥਰ ਰੱਖਿਆ - ਪਿੰਡ ਲੁਹਾਰ ਦੇ ਗੁਰਦੁਆਰਾ ਸਾਹਿਬ
🎬 Watch Now: Feature Video
ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਪਿੰਡ ਪੱਠੇਵਿੰਡ ਜੋ ਕਿ ਅੱਜ ਕਲ ਡੇਹਰਾ ਸਾਹਿਬ ਲੁਹਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਅਸਥਾਨ ਬਣੇ ਗੁਰਦੁਆਰਾ ਸਾਹਿਬ ਵਿਚ ਨਵੇਂ ਉਸਾਰੇ ਜਾਣ ਵਾਲੇ ਦੀਵਾਨ ਹਾਲ ਦਾ ਨੀਂਵ ਪੱਥਰ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਅਤੇ ਕਈ ਰਾਜਨੀਤਕ ਅਤੇ ਧਾਰਮਿਕ ਸਖਸ਼ੀਅਤਾਂ ਵਲੋਂ ਰੱਖਿਆ ਗਿਆ। ਇਸ ਮੌਕੇ ਡੇਹਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਲੱਖਾਂ ਸਿੰਘ,ਗੁਰਬਚਨ ਸਿੰਘ ਕਰਮੂਵਾਲਾ ਸਮੇਤ ਹੋਰ ਕਈ ਜਥੇਬੰਦੀਆਂ ਦੇ ਮੁੱਖੀ ਹਾਜ਼ਿਰ ਸਨ। ਇਸ ਮੌਕੇ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਇਸ ਇਤਿਹਾਸਕ ਅਸਥਾਨ 'ਤੇ ਇਕ ਧਾਰਮਿਕ ਅਕੈਡਮੀ ਵੀ ਖੋਲ੍ਹੀ ਜਾ ਰਹੀ ਹੈ। ਗੁਰਦੁਆਰਾ ਕਮੇਟੀ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਨੇ ਕਿਹਾ ਕਿ ਅੱਜ ਸਮੂਹ ਸੰਤਾ ਮਹਾਂਪੁਰਖਾ ਦੀ ਅਗਵਾਈ ਵਿਚ ਦੀਵਾਨ ਹਾਲ ਦਾ ਨੀਂਵ ਪੱਥਰ ਰੱਖਿਆ ਗਿਆ।