AAP ਦੇ ਜ਼ਿਲ੍ਹਾ ਪ੍ਰਧਾਨ ਤੇ SDM ’ਚ ਕੁਰਸੀ ਨੂੰ ਲੈ ਕੇ ਤਕਰਾਰ, ਐਸਡੀਐਮ ਨੇ ਸੱਦੀ ਪੁਲਿਸ... - Dispute between Aam Aadmi Party district president and SDM
🎬 Watch Now: Feature Video
ਤਰਨਤਾਰਨ: ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (Aam Aadmi Party District President) ਗੁਰਵਿੰਦਰ ਸਿੰਘ ਬਹਿੜਵਾਲ ਅਤੇ ਜ਼ਿਲ੍ਹੇ ਦੇ ਐੱਸ.ਡੀ.ਐੱਮ ਰਜਨੀਸ਼ ਅਰੋੜਾ (SDM Rajneesh Arora) ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਐੱਸ.ਡੀ.ਐੱਮ. ਰਜਨੀਸ਼ ਅਰੋੜਾ (SDM Rajneesh Arora) ਨੇ ਕਿਹਾ ਕਿ ਗੁਰਵਿੰਦਰ ਸਿੰਘ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੀ ਕੁਰਸੀ ‘ਤੇ ਬੈਠ ਕੇ ਉਸ ਦੀ ਦੁਰਵਰਤੋਂ ਕਰ ਰਹੇ ਸਨ। ਉਧਰ ਦੂਜੇ ਪਾਸੇ ਗਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਕਿਸੇ ਵੀ ਚੀਜ ਦੀ ਕੋਈ ਦੁਰਵਰਤੋਂ ਨਹੀਂ ਕੀਤੀ, ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਵਰਕਰਾਂ ਨਾਲ ਮੀਟਿੰਗ (Meeting with party workers) ਕਰ ਰਹੇ ਸੀ। ਉਸ ਮੌਕੇ ਉਨ੍ਹਾਂ ਨੇ ਐੱਸ.ਡੀ.ਐੱਮ. ‘ਤੇ ਕਈ ਵੱਡੇ-ਵੱਡੇ ਇਲਜ਼ਾਮ ਵੀ ਲਗਾਏ।
Last Updated : May 19, 2022, 8:43 AM IST