ਸਕੂਟੀ ਸਣੇ ਨਾਲੇ ਚ ਪਤਨੀ ਨਾਲ ਡਿੱਗਿਆ ਪੁਲਿਸ ਮੁਲਾਜ਼ਮ, ਦੇਖੋ ਵੀਡੀਓ - ਨਾਲੇ ਚ ਪਤਨੀ ਨਾਲ ਡਿੱਗਿਆ ਪੁਲਿਸ ਮੁਲਾਜ਼ਮ
🎬 Watch Now: Feature Video
ਅਲੀਗੜ੍ਹ: ਜ਼ਿਲ੍ਹੇ ਵਿੱਚ ਖੁੱਲ੍ਹੇ ਨਾਲੇ ਵਿੱਚ ਪਤੀ-ਪਤਨੀ ਸਕੂਟੀ ਸਮੇਤ ਡਿੱਗ ਗਏ। ਮੁਸ਼ਕਿਲ ਨਾਲ ਪਤੀ-ਪਤਨੀ ਦੀ ਜਾਨ ਬਚ ਸਕੀ। ਇਹ ਖ਼ਤਰਨਾਕ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਥਾਣਾ ਕੁਆਰਸੀ ਦੇ ਕਿਸ਼ਨਪੁਰ ਤਿਰਹੇ ਦੀ ਹੈ। ਜਿੱਥੇ ਪੁਲਿਸ ਵਾਲਾ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਕੇ ਆਇਆ ਸੀ, ਪਰ ਸੜਕ ਦੇ ਕਿਨਾਰੇ ਬਣੇ ਡੂੰਘੇ ਟੋਏ ਵਿੱਚ ਸਕੂਟੀ ਸਣੇ ਨਾਲੇ ਵਿੱਚ ਜਾ ਡਿੱਗੀ। ਜ਼ਿਆਦਾ ਪਾਣੀ ਭਰ ਜਾਣ ਕਾਰਨ ਪਤੀ-ਪਤਨੀ ਡੁੱਬਣ ਲੱਗੇ। ਸੜਕ 'ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਦੋਵਾਂ ਦੀ ਜਾਨ ਬਚਾਈ। ਨਾਲੇ ਵਿੱਚ ਡਿੱਗਣ ਨਾਲ ਦੋਵੇਂ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਮੁਲਾਜ਼ਮ ਤੇ ਜ਼ਖ਼ਮੀ ਪਤਨੀ ਨੇ ਨਗਰ ਨਿਗਮ ’ਤੇ ਵੱਡੀ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਪਰ ਅਜੇ ਤੱਕ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।