ਪਰਾਲੀ ਨਾ ਸਾੜਨ ਦਾ ਸੰਦੇਸ ਦੇਣ ਵਾਲਿਆਂ ਵਿਦਿਆਰਥਨਾਂ ਨੂੰ CM ਵੱਲੋਂ ਸਨਮਾਨ ਰਾਸ਼ੀ - message of not burning straw from students
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16663001-thumbnail-3x2-jhjh.jpg)
ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਬੱਚਿਆਂ ਵੱਲੋ ਪਰਾਲੀ ਨਾ ਸਾੜਨ ਦਾ ਕਵੀਸ਼ਰੀ ਰਾਹੀਂ ਸੁਨੇਹਾ ਦਿੱਤਾ ਹੈ ਜਿਸ ਤੋ ਬਾਅਦ ਮੁੱਖ ਮੰਤਰੀ ਪੰਜਾਬ ਨੇ ਇਨ੍ਹਾਂ ਬੱਚਿਆਂ ਦੀ ਕਵੀਸ਼ਰੀ ਸੁਣਕੇ 51 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਖਿਆਲਾ ਕਲਾਂ ਦੇ ਇੱਕ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੇ ਕਵੀਸ਼ਰੀ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ। ਉਨ੍ਹਾ ਕਵੀਸ਼ਰੀ ਰਾਹੀਂ ਕਿਹਾ ਹੈ ਕਿ ਨਾ ਫੂਕ ਪਰਾਲੀ ਨੂੰ ਪਰਾਲੀ ਨਾ ਫੂਕ ਕੇ ਉਸਦਾ ਕੋਈ ਨਵਾਂ ਬਦਲ ਲੱਭੇ ਜਾਣ ਦਾ ਸੁਨੇਹਾ ਦਿੱਤਾ ਹੈ। ਇਸ ਦੇ ਨਾਲ ਹੀ ਪਰਾਲੀ ਫੂਕਣ ਦੇ ਨੁਕਸਾਨ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪਰਾਲੀ ਨਾ ਫੂਕ ਕੇ ਅਸੀਂ ਖੇਤਾਂ ਵਿਚਲੇ ਮਿੱਤਰ ਕੀੜਿਆਂ ਪੰਛੀਆਂ ਦਰਖ਼ਤਾਂ ਦੇ ਨਾਲ ਹੀ ਆਪਣਾ ਵਾਤਾਵਰਨ ਤੇ ਭਵਿੱਖ ਵੀ ਬਚਾ ਲਈਏ ਸਕਦੇ ਹਾਂ।