336 ਪੇਟੈਂਟ ਦਰਜ ਕਰਕੇ ਦੇਸ਼ ਭਾਰਤ 'ਚ ਪਹਿਲੇ ਨੰਬਰ 'ਤੇ ਆਈ ਚੰਡੀਗੜ੍ਹ ਯੂਨੀਵਰਸਿਟੀ
🎬 Watch Now: Feature Video
ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਲਗਾਤਾਰ ਰਿਸਰਚ ਦੇ ਖੇਤਾਂ ਦੇ ਵਿੱਚ ਪੁਲਾਂਘਾ ਟ੍ਰੇਨਿੰਗ ਨੂੰ ਲੈ ਕੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੇ ਲਈ ਸਭ ਤੋਂ ਵੱਧ ਪੇਟੈਂਟ ਦਰਜ ਕਰਵਾਏ ਹਨ। ਇਸ ਦੇ ਨਾਲ ਯੂਨੀਵਰਸਿਟੀ ਦੇਸ਼ ਭਰ ਦੇ ਵਿੱਚ ਪਹਿਲੇ ਨੰਬਰ 'ਤੇ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ 336 ਪੇਟੈਂਟ ਦਰਜ ਕਰਕੇ ਸਾਰੇ ਨਾਮੀ ਸੰਸਥਾਵਾਂ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਾਲ 2020 ਵਿੱਚ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਦੇ ਰੱਖਣ ਦੇ ਲਈ ਭਾਰਤ ਸਰਕਾਰ ਪੇਟੇਂਟ ਜਨਰਲ ਕੰਟਰੋਲਰ ਵਿਭਾਗ ਦੇ ਵੱਲੋਂ ਜਾਰੀ ਕਰਕੇ ਦੱਸਿਆ ਗਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਰਿਕਾਰਡ ਤੋੜ ਕੇ ਪੇਟੈਂਟ ਦਰਜ ਕਰ ਕੇ ਆਈਟੀ ਖੇਤਰ ਦੇ ਵਿੱਚ ਸਭ ਤੋਂ ਅੱਗੇ ਰਹੀ ਹੈ।