ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਗਾਇਕ ਅਤੇ ਗੀਤਕਾਰ ਚੰਦਰਾ ਬਰਾੜ, ਜੋ ਆਪਣਾ ਨਵਾਂ ਗਾਣਾ 'ਰਾਣੀ ਹਾਰ' ਆਪਣੇ ਚਾਹੁੰਣ ਵਾਲਿਆਂ ਅਤੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਸਜੇ ਇਸ ਸਦਾ ਬਹਾਰ ਗਾਣੇ ਨੂੰ ਜਲਦ ਹੀ ਉਨ੍ਹਾਂ ਵੱਲੋਂ ਅਪਣੇ ਨਿੱਜੀ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾਵੇਗਾ।
ਚੰਦਰਾ ਬਰਾੜ ਵੱਲੋਂ ਆਪਣੇ ਘਰੇਲੂ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ ਉਤੇ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ 19 ਨਵੰਬਰ ਨੂੰ ਵਰਲਡ-ਵਾਈਡ ਜਾਰੀ ਕੀਤਾ ਜਾਵੇਗਾ, ਜਿਸ ਦੀ ਕੰਪੋਜੀਸ਼ਨ ਅਤੇ ਗੀਤ ਸ਼ਬਦਾਂਵਲੀ ਦੀ ਸਿਰਜਣਾ ਵੀ ਚੰਦਰਾ ਬਰਾੜ ਵੱਲੋਂ ਖੁਦ ਕੀਤੀ ਗਈ ਹੈ।
ਕੈਨੇਡਾ ਦਾ ਸਫ਼ਲ ਗਾਇਕੀ ਦੌਰਾ ਸੰਪੂਰਨ ਕਰਕੇ ਹਾਲ ਹੀ ਵਿੱਚ ਵਾਪਸ ਪੰਜਾਬ ਪਰਤੇ ਗਾਇਕ ਚੰਦਰਾ ਬਰਾੜ ਵੱਲੋਂ ਬੀਤੇ ਦਿਨਾਂ ਦੌਰਾਨ ਜਾਰੀ ਕੀਤੇ ਗਾਣਿਆਂ ਨੂੰ ਵੀ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ 'ਡਰਾਈਵਰੀ', 'ਸ਼ੀਸ਼ਾ', 'ਲਾਰੇ', 'ਏਨੀ ਸੋਹਣੀ ਨੀਂ' ਆਦਿ ਸ਼ੁਮਾਰ ਰਹੇ ਹਨ, ਜੋ ਟੌਪ ਚਾਰਟ ਬਸਟਰ ਗਾਣਿਆ ਵਿੱਚ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ।
ਸੰਗੀਤ ਦੇ ਨਾਲ-ਨਾਲ ਸਟੇਜ ਸ਼ੋਅਜ ਦੀ ਦੁਨੀਆਂ ਵਿੱਚ ਵੀ ਵੱਡੇ ਨਾਂਅ ਵਜੋਂ ਆਪਣੇ ਨਾਮ ਦਾ ਸ਼ੁਮਾਰ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਗਾਇਕ ਅਤੇ ਗੀਤਕਾਰ ਚੰਦਰਾ ਬਰਾੜ, ਜੋ ਕੈਨੇਡਾ ਤੋਂ ਬਾਅਦ ਆਸਟ੍ਰੇਲੀਆਂ ਵਿਖੇ ਹੋਣ ਜਾ ਰਹੇ ਗਾਇਕੀ ਪ੍ਰੋਗਰਾਮਾਂ ਵਿੱਚ ਅਪਣੀ ਉਪ-ਸਥਿਤੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਗਾਇਕੀ ਦਾ ਇਹ ਘੇਰਾ ਦਿਨ-ਬ-ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਗਾਇਕੀ ਅਤੇ ਗੀਤਕਾਰੀ ਨੂੰ ਹੁਲਾਰਾ ਦੇਣ ਵਿੱਚ ਵੀ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਅਤੇ ਗੀਤਕਾਰ ਚੰਦਰਾ ਬਰਾੜ, ਜੋ ਬਿਹਤਰੀਨ ਗਾਇਕ ਅਤੇ ਗੀਤਕਾਰ ਦੇ ਰੂਪ ਵਿੱਚ ਸੰਗੀਤਕ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ।
ਇਹ ਵੀ ਪੜ੍ਹੋ: