ਕੈਬਨਿਟ ਮੰਤਰੀ ਨੇ ਮੋਰਿੰਡਾ ਦੀ ਅਨਾਜ ਮੰਡੀ ਦਾ ਕੀਤਾ ਦੌਰਾ - grain market of Morinda
🎬 Watch Now: Feature Video
ਰੂਪਨਗਰ: ਅੱਜ 7 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Civil Supply and Consumer Affairs) ਵੱਲੋਂ ਮੋਰਿੰਡਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਭਾਵੇਂ ਮੌਸਮ ਦੇ ਕਾਰਨ ਫ਼ਸਲਾਂ ਦਾ ਦੇ ਵਿੱਚ ਨਮੀ ਦੀ ਮਾਤਰਾ ਥੋੜ੍ਹੀ ਜ਼ਿਆਦਾ ਆ ਰਹੀ ਹੈ ਪਰ ਫਿਰ ਵੀ ਉਹ ਮੰਡੀ ਵਿੱਚੋਂ ਇਕ-ਇਕ ਦਾਣਾ ਚੁੱਕਣਗੇ। ਇਸ ਦੇ ਨਾਲ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਫਸਲ ਸੁਕਾ ਕੇ ਮੰਡੀ ਲਿਆਉਣ ਦੀ ਬੇਨਤੀ ਕੀਤੀ।