ਖੇਮਕਰਨ ਤੋਂ ਬੀਐਸਐਫ ਨੇ 14 ਕਿੱਲੋ ਹੈਰੋਇਨ ਕੀਤੀ ਬਰਾਮਦ - 14 ਕਿੱਲੋ ਹੈਰੋਇਨ ਸਮੇਤ ਪੁਲੀਸ ਨੇ 2 ਸਮੱਗਲਰ ਨੂੰ ਕਾਬੂ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-8953969-944-8953969-1601169266920.jpg)
ਤਰਨ ਤਾਰਨ: ਭਾਰਤ ਪਾਕਿਸਤਾਨ ਸਰਹੱਦ 'ਤੇ ਤਾਇਨਾਤ ਫਿਰੋਜ਼ਪੁਰ ਸੈਕਟਰ ਦੀ ਬੀਐਸਐਫ਼ ਦੀ 116ਵੀਂ ਬਟਾਲੀਅਨ ਨੇ ਖੇਮਕਰਨ ਰੱਤੋਕੇ ਪੋਸਟ ਤੋਂ 4 ਲਾਲ ਰੰਗ ਦੀਆਂ ਕੈਨੀਆਂ ਬਰਾਮਦ ਕੀਤੀਆਂ। ਇਨ੍ਹਾਂ ਕੈਨੀਆਂ ਵਿੱਚੋਂ 14 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਬੀਐਸਐਫ਼ ਦੀ ਮਦਦ ਨਾਲ 14 ਕਿੱਲੋ ਹੈਰੋਇਨ ਸਮੇਤ ਪੁਲਿਸ ਨੇ 2 ਸਮੱਗਲਰਾਂ ਨੂੰ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਦੋਵੇਂ ਮੁਲਜ਼ਮਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।