ਸਰਕਾਰੀ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਨੌਜਵਾਨ ਦੀ ਲਾਸ਼ - ਲਾਸ਼ ਦੇ ਨੇੜਿਓਂ ਇੱਕ ਇੰਜੈਕਸ਼ਨ ਵੀ ਮਿਲਿਆ
🎬 Watch Now: Feature Video
ਬਠਿੰਡਾ: ਕਸਬਾ ਰਾਮਪੁਰਾ ਫੂਲ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਹਿਲੀ ਮੰਜ਼ਿਲ ਉੱਪਰ ਬਣੇ ਬਾਥਰੂਮ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਅਤੇ ਲਾਸ਼ ਦੇ ਨੇੜਿਓਂ ਇੱਕ ਇੰਜੈਕਸ਼ਨ ਵੀ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਡਾ. ਅੰਜੂ ਕਾਂਸਲ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਕਰਮਚਾਰੀਆਂ ਵੱਲੋਂ ਸਾਫ ਸਫਾਈ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਇਕ ਬਾਥਰੂਮ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ। ਉਨ੍ਹਾਂ ਦੱਸਿਆ ਕਿ ਜਦੋਂ ਕਰਮਚਾਰੀਆਂ ਨੇ ਬਾਥਰੂਮ ਦੇ ਉੱਪਰ ਦੀ ਅੰਦਰ ਵੜ ਕੇ ਜਦੋਂ ਦੇਖਿਆ ਤਾਂ ਅੰਦਰ ਇੱਕ ਨੌਜਵਾਨ ਦੀ ਲਾਸ਼ ਪਈ ਸੀ ਅਤੇ ਨੇੜੇ ਇੱਕ ਇੰਜੈਕਸ਼ਨ ਪਿਆ ਸੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਮਪੁਰਾ ਫੂਲ ਸਰਕਾਰੀ ਹਾਸਪਤਾਲ ਨਸ਼ੇੜੀਆਂ ਅਤੇ ਚੋਰਾਂ ਦਾ ਅੱਡਾ ਬਣਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦਿਨ ਰਾਤ ਲਈ ਸਕਿਉਰਿਟੀ ਗਾਰਡ ਉਪਲੱਬਧ ਕਰਵਾਏ ਜਾਣ।