ਕਿਸਾਨ ਅੰਦੋਲਨ ਨੂੰ ਖ਼ਰਾਬ ਕਰਨ ਦੀ ਭਾਜਪਾ ਕਰ ਰਹੀਂ ਕੋਸ਼ਿਸ਼
🎬 Watch Now: Feature Video
ਅੰਮ੍ਰਿਤਸਰ: ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ, ਇਹ ਕੇਦਰ ਦਾ ਫੈਲ ਵਰਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਦੋਸ਼ ਦੂਜੇ 'ਤੇ ਮੜ੍ਹ ਰਹੀ ਹੈ ਕਦੇ ਕਾਂਗਰਸ ਪਾਰਟੀ 'ਤੇ ਦੋਸ਼ ਲਗਾ ਰਹੀ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ 40 ਕਿਸਾਨ ਜਥੇਬੰਦੀਆਂ ਵਿੱਚੋਂ ਕੋਈ ਵੀ ਲਾਲ ਕਿਲ੍ਹੇ ਨਹੀਂ ਗਈ, ਜਿਹੜੇ ਉੱਥੇ ਗਏ ਸਨ ਉਹ ਬੀਜੇਪੀ ਦੇ ਲੋਕ ਸਨ। ਸਰਕਾਰ ਨੂੰ ਕਿਸਾਨਾਂ 'ਤੇ ਕਾਰਵਾਈ ਕਰਨ ਦੀ ਬਜਾਏ ਇਸ ਦੀ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਸਹੀ ਤਰੀਕੇ ਨਾਲ ਜਾਂਚ ਕਾਰਵਾਈ ਜਾਣੀ ਚਾਹੀਦੀ ਹੈ।