ਵਰਕਰ ਇਕੱਠੇ ਨਾ ਹੋਣ ਕਾਰਨ ਬੀਜੇਪੀ ਨਹੀਂ ਕਰ ਸਕੀ ਰੋਸ ਮੁਜ਼ਾਹਰਾ - ਨਾਗਰਿਕਤਾ ਸੋਧ ਕਾਨੂੰਨ

🎬 Watch Now: Feature Video

thumbnail

By

Published : Jan 15, 2020, 2:30 PM IST

ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਗਿਆ ਹੈ, ਜਿਸ ਦਾ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਨੇ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਨਾ ਲਾਗੂ ਕਰਨ ਦੀ ਗੱਲ ਆਖੀ ਹੈ। ਉਧਰ ਬੁੱਧਵਾਰ ਨੂੰ ਰੂਪਨਗਰ ਬੀਜੇਪੀ ਇਕਾਈ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਅਤੇ ਸੀਏਏ ਅਤੇ ਐਨਆਰਸੀ ਦੇ ਹੱਕ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਕਰਨਾ ਸੀ, ਜਿਸ ਲਈ ਇਨ੍ਹਾਂ ਵੱਲੋਂ ਰਾਮਲੀਲਾ ਗਰਾਊਂਡ ਦੇ ਵਿੱਚ ਇਕੱਠੇ ਹੋਣਾ ਸੀ ਪਰ ਵਰਕਰ ਇਕੱਠੇ ਨਾ ਹੋਣ ਕਾਰਨ ਇਹ ਰੋਸ ਮੁਜ਼ਾਹਰਾ ਕਰਨ ਦੇ ਵਿੱਚ ਨਾਕਾਮ ਰਹੇ, ਜਿਸ ਤੋਂ ਬਾਅਦ ਇਹ ਵਰਕਰ ਸਿੱਧੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ ਅਤੇ ਆਪਣਾ ਰੋਸ ਪੱਤਰ ਸੌਂਪ ਦਿੱਤਾ। ਪਰ ਜਦੋਂ ਇਨ੍ਹਾਂ ਨੂੰ ਪ੍ਰਦਰਸ਼ਨ ਬਾਰੇ ਸਵਾਲ ਕੀਤਾ ਗਿਆ ਤਾਂ ਇਹ ਉਸ ਸਵਾਲ ਨੂੰ ਰਾਜਨੀਤਕ ਬਿਆਨਬਾਜ਼ੀ ਦੇ ਨਾਲ ਟਾਲ ਗਏ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.