thumbnail

ਬੀਜੇਪੀ ਆਗੂ ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ ‘ਤੇ ਤੰਜ

By

Published : Jul 11, 2021, 9:36 PM IST

ਪਠਾਨਕੋਟ: ਪੰਜਾਬ ਭਾਜਪਾ ਪ੍ਰਧਾਨ ਵੱਲੋਂ ਪਠਾਨਕੋਟ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਕੈਪਟਨ ਸਰਕਾਰ ‘ਤੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਨੇ ਕਿਹਾ, ਕਿ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੰਜਾਬ ਵਿੱਚ ਭਾਜਪਾ ਵਰਕਰਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਰਾਜਪੁਰਾ ਘਟਨਾ ‘ਤੇ ਬੋਲਦਿਆ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਇੱਕ ਸੋਚੀ ਸਮਝੀ ਘਟਨਾ ਹੈ। ਸਰਕਾਰ ਦੀ ਇੱਛਾ ਤੋਂ ਬਿਨ੍ਹਾਂ ਕਿਸੇ ਵੀ ਸੂਬੇ ਵਿੱਚ ਲੋਕਾਂ ਕਿਸੇ ਵੀ ਲੀਡਰ ‘ਤੇ ਹੱਥ ਨਹੀਂ ਚੁੱਕ ਸਕਦੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਸਮਾਪਤ ਹੋ ਚੁੱਕਿਆ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਉੱਪਰ ਸਵਾਲ ਚੁੱਕ ਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਦੀ ਘਟਨਾ ਦੇ ਵਿੱਚ ਪੁਲਿਸ ਦਾ ਜੋ ਸਥਾਨ ਰਿਹਾ ਹੈ, ਉਸ ਦੇ ਵਿੱਚ ਡੀ.ਜੀ.ਪੀ. ਬਚ ਨਹੀਂ ਸਕਦੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.