ਭਾਜਪਾ ਨੇ ਪੰਜਾਬ 'ਚ ਚੁੱਕਿਆ 'ਇੱਕ ਬੂਥ ਦਸ ਯੂਥ" ਦਾ ਨਾਅਰਾ - ਭਾਜਪਾ ਨੇ ਪੰਜਾਬ 'ਚ ਚੁੱਕਿਆ 'ਇੱਕ ਬੂਥ ਦਸ ਯੂਥ" ਦਾ ਨਾਅਰਾ
🎬 Watch Now: Feature Video
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਪ੍ਰਵੀਨ ਬਾਂਸਲ ਮੰਗਲਵਾਰ ਨੂੰ ਸੰਗਰੂਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਚ ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਬੂਥ ਦਸ ਯੂਥ ਦਾ ਨਾਅਰਾ ਚੁੱਕਿਆ ਹੈ, ਜਿਸ ਵਿੱਚ ਬੀਜੇਪੀ ਨੌਜਵਾਨ ਚਿਹਰਿਆਂ ਨੂੰ ਸਾਹਮਣੇ ਲੈ ਕੇ ਆਏਗੀ ਅਤੇ ਬੀਜੇਪੀ ਨੂੰ ਮਜ਼ਬੂਤ ਕਰੇਗੀ, ਇਸਦੇ ਲਈ ਬੈਠਕਾਂ ਜਾਰੀ ਹਨ ਅਤੇ ਛੇਤੀ ਹੀ ਇਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਪ੍ਰਵੀਨ ਬਾਂਸਲ ਨੇ ਦਿੱਲੀ 'ਚ ਹੋ ਰਹੇ ਦੰਗਿਆਂ ਉੱਤੇ ਕਾਂਗਰਸ ਦੇ ਬਿਆਨ 'ਤੇ ਕਿਹਾ ਕਿ ਕਾਂਗਰਸ ਇੱਕ ਅੰਗਰੇਜ਼ਾਂ ਦੀ ਸਰਕਾਰ ਹੈ ਅਤੇ ਸ਼ੁਰੂ ਤੋਂ ਇਹ ਧਰਮ ਦੀ ਰਾਜਨੀਤੀ ਕਰਦੀ ਹੈ। ਦਿੱਲੀ ਦੇ ਵਿੱਚ ਜੋ ਦੰਗੇ ਹੋ ਰਹੇ ਹਨ ਉਸ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕੌਣ ਇਸ ਦੇ ਪਿੱਛੇ ਦੋਸ਼ੀ ਹੈ ਉਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ।