ਸਰੀਰਕ ਤੌਰ ’ਤੇ ਅਪਾਹਿਜ ਭੁਪਿੰਦਰ ਸਿੰਘ ਅੱਜ ਵੀ ਕਰਦਾ ਹੈ ਖ਼ੂਨਦਾਨ - ਭੁਪਿੰਦਰ ਸਿੰਘ ਨੇ ਪੇਸ਼ ਕੀਤੀ
🎬 Watch Now: Feature Video
ਅੰਮ੍ਰਿਤਸਰ: ਕਹਿੰਦੇ ਹਨ ਕਿ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਇਸਦੀ ਮਿਸਾਲ ਅੰਮ੍ਰਿਤਸਰ ਦੇ ਭੁਪਿੰਦਰ ਸਿੰਘ ਨੇ ਪੇਸ਼ ਕੀਤੀ। ਦੱਸ ਦਈਏ ਕਿ ਭੁਪਿੰਦਰ ਸਿੰਘ ਜੋ ਕਿ 35 ਸਾਲ ਤੋਂ ਲਗਾਤਾਰ ਖੂਨਦਾਨ ਕਰਦੇ ਆ ਰਹੇ ਹਨ ਅਤੇ ਹੁਣ ਤੱਕ 80 ਵਾਰ ਖੂਨਦਾਨ ਕਰ ਚੁੱਕੇ ਹਨ। ਸਰੀਰਕ ਤੌਰ ’ਤੇ ਅਪੰਗ ਹੋਣ ਦੇ ਬਾਵਜੁਦ ਵੀ ਮਿਹਨਤ ਮਜਦੂਰੀ ਕਰਕੇ ਰੋਜ਼ੀ ਰੋਟੀ ਦਾ ਜੁਗਾੜ ਕਰ ਰਿਹਾ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋ ਉਹ 20 ਸਾਲ ਦੇ ਸੀ ਉਸ ਸਮੇਂ ਤੋਂ ਹੀ ਉਹ ਖੁਨਦਾਨ ਲਗਾਤਾਰ ਕਰਦਾ ਰਿਹਾ ਹੈ। ਉਹ ਪਹਿਲਾ ਆਰੇ ਤੇ ਕੰਮ ਕਰਦਾ ਸੀ ਅਤੇ ਗਤਕੇ ਦਾ ਵੀ ਖਿਡਾਰੀ ਸੀ ਪਰ ਭਾਰੀ ਲੱਕੜ ਚੁਕਣ ਕਾਰਨ ਉਸਨੂੰ ਡਿਸਕ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਹ ਜਿਆਦਾ ਚਲ ਫਿਰ ਨਹੀ ਸਕਦਾ ਅਤੇ ਮਿਹਨਤ ਮਜਦੂਰੀ ਕਰਕੇ ਹੀ ਆਪਣਾ ਪੇਟ ਪਾਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵੀ ਹਰ ਮੁਸ਼ਕਿਲ ਵਿਚ ਖੁਸ਼ ਰਹਿਣ ਦੀ ਗੱਲ ਆਖੀ।