Happy Baisakhi: ਵਿਸਾਖੀ ਮੌਕੇ ਕਰਵਾਇਆ ਭੰਗੜਾ ਮੁਕਾਬਲਾ - Happy Baisakhi
🎬 Watch Now: Feature Video
ਬਰਨਾਲਾ: ਸ਼ਹਿਰ ਵਿੱਚ ਵਿਸਾਖੀ ਦੇ ਤਿਉਹਾਰ ਨੂੰ ਵੇਖਦੇ ਹੋਏ ਭੰਗੜਾ ਦੇ ਮੁਕਾਬਲੇ ਕਰਵਾਏ ਗਏ ਹਨ। ਇਸ ਮੁਕਾਬਲੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਬੱਚਿਆਂ ਦੁਆਰਾ ਭੰਗੜਾ ਵਿੱਚ ਭਾਗ ਲਿਆ ਗਿਆ। ਇਸ ਮੌਕੇ ਸਮਾਰੋਹ ਦਾ ਪ੍ਰਬੰਧ ਕਰਨ ਵਾਲੇ ਮੋਨੂ ਮਹਿਰਾ ਨੇ ਦੱਸਿਆ ਕਿ ਭੰਗੜਾ, ਜੋ ਕਿ ਪੰਜਾਬ ਦਾ ਲੋਕ ਨਾਚ ਹੈ ਅਤੇ ਸਦੀਆਂ ਤੋਂ ਵਿਸਾਖੀ ਅਤੇ ਖੁਸ਼ੀ ਦੇ ਮੌਕੇ ਉੱਤੇ ਪੰਜਾਬ ਦੇ ਲੋਕ ਭੰਗੜਾ ਪਾਉਂਦੇ ਆ ਰਹੇ ਹਨ। ਲੇਕਿਨ ਸਾਡੀ ਅੱਜ ਦੀ ਜਵਾਨ ਪੀੜ੍ਹੀ ਭੰਗੜੇ ਨੂੰ ਪੂਰੀ ਤਰ੍ਹਾਂ ਨਾਲ ਭੁੱਲਦੀ ਜਾ ਰਹੀ ਹੈ ਅਤੇ ਪੱਛਮ ਵਾਲੇ ਸੱਭਿਆਚਾਰ ਵਿੱਚ ਰੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਅੱਜ ਦੀ ਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਪੰਜਾਬ ਦੇ ਲੋਕ ਨਾਚ ਭੰਗੜੇ ਦੇ ਨਾਲ ਜੋੜਨਾ ਹੈ ਅਤੇ ਇਸ ਮਕਸਦ ਦੇ ਨਾਲ ਅੱਜ ਇਹ ਮੁਕਾਬਲਾ ਕਰਵਾਇਆ ਗਿਆ ਹੈ।ਇਸ ਮੌਕੇ ਮੁੱਖ ਮਹਿਮਾਨ ਵਜੋਂ ਜੱਸੀ ਲੌਂਗੋਵਾਲਿਆ ਪ੍ਰੋਗਰਾਮ ਵਿੱਚ ਪਹੁੰਚੇ ਸਨ।
Last Updated : Apr 13, 2022, 8:20 AM IST