ਜਲੰਧਰ 'ਚ ਹਿੰਦੂ ਨੇਤਾ 'ਤੇ ਹਮਲਾ, ਪੁਲਿਸ ਕਰ ਰਹੀਂ ਤਫਤੀਸ਼ - ਸਿਵਲ ਹਸਪਤਾਲ
🎬 Watch Now: Feature Video
ਜਲੰਧਰ: ਨਿਊ ਗੌਤਮ ਨਗਰ ਡੰਪ ਵਾਲੇ ਰੋਡ 'ਤੇ ਕੁੱਝ ਵਿਅਕਤੀਆਂ ਵੱਲੋਂ ਸ੍ਰੀ ਰਾਮ ਭਗਤ ਸੇਨਾ ਦੇ ਰਾਸ਼ਟਰੀ ਅਧਿਅਕਸ਼ ਧਰਮਿੰਦਰ ਮਿਸ਼ਰਾ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਧਰਮਿੰਦਰ ਮਿਸ਼ਰਾ ਨੂੰ ਇਲਾਜ਼ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਹਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ 'ਤੇ ਪੁਹੁੰਚਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਦੇ ਚਸ਼ਮਦੀਦ ਸੁਰੇਸ਼ ਠਾਕੁਰ ਨੇ ਦੱਸਿਆ ਕਿ ਦਰਜਨਾਂ ਦੇ ਕਰੀਬ ਅਣਪਛਾਤੇ ਵਿਅਕਤੀਆਂ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਧਰਮਿੰਦਰ ਮਿਸ਼ਰਾ 'ਤੇ ਜਾਨਲੇਵਾ ਹਮਲਾ ਕਰ ਦਿੱਤਾ।