ਸਹਾਇਕ ਲਾਈਨਮੈਨ ਦੀ ਡਿਊਟੀ ਦੌਰਾਨ ਹੋਈ ਮੌਤ - ਸਹਾਇਕ ਲਾਈਨਮੈਨ ਦੀ ਡਿਊਟੀ ਦੌਰਾਨ ਹੋਈ ਮੌਤ
🎬 Watch Now: Feature Video
ਜਲੰਧਰ: ਗੁਰਾਇਆ ਨੇੜਲੇ ਪਿੰਡ ਰੁੜਕਾ ਕਲਾਂ ਵਿਖੇ ਉਸ ਸਮੇਂ ਸੋਗ ਦੀ ਲਹਿਰ ਛਾ ਗਈ, ਜਦੋਂ ਪਿੰਡ ਦੇ ਨੌਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ, ਜੋ ਰੁੜਕਾ ਕਲਾਂ Assistant lineman died in village Roorka Kalan ਦੇ ਪੀਐੱਸਪੀਸੀਐਲ ਦਫ਼ਤਰ ਵਿਖੇ ਸਹਾਇਕ ਲਾਈਨਮੈਨ ਦੇ ਤੌਰ ਉੱਤੇ ਤੈਨਾਤ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਐੱਸ.ਪੀ.ਸੀ.ਐਲ ਦਫਤਰ ਰੁੜਕਾ ਕਲਾਂ ਵਿਖੇ ਸਹਾਇਕ ਲਾਈਨਮੈਨ ਦੇ ਤੌਰ ਤੇ ਤੈਨਾਤ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਸੁਰਿੰਦਰ ਪਾਲ ਪੁੱਤਰ ਚੰਦਰ ਮੋਹਨ ਰਾਜਗੋਮਾਲ ਫੀਡਰ ਦਾ ਕੰਮ ਜੋ ਪਿੰਡ ਢੇਸੀਆਂ ਕਾਹਨਾਂ ਵਿਖੇ ਚੱਲ ਰਿਹਾ ਸੀ। ਜਿੱਥੇ ਸੁਰਿੰਦਰਪਾਲ ਆਪਣੇ ਸਾਥੀ ਮੁਲਾਜ਼ਮਾਂ ਦੇ ਨਾਲ ਮੀਂਹ ਵਿੱਚ ਵੀ ਰਿਪੇਅਰ ਦਾ ਕੰਮ ਕਰ ਰਿਹਾ ਸੀ ਜੋ ਦੋ ਜੈਂਪਰ ਠੀਕ ਕਰ ਚੁੱਕਾ ਸੀ ਤੇ ਤੀਸਰਾ ਜੈਂਪਰ ਠੀਕ ਕਰ ਰਿਹਾ ਸੀ ਕਿ ਅਚਾਨਕ ਪੌੜੀ ਤੋਂ ਹੇਠਾਂ ਡਿੱਗ ਗਿਆ, ਜਿਸ ਨੂੰ ਉਸ ਦੇ ਸਾਥੀ ਮੁਲਾਜ਼ਮ ਸੀ ਐਚ ਸੀ ਬੁੰਡਾਲਾ ਵਿਖੇ ਲੈ ਕੇ ਆਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। Assistant lineman died while on duty in Goraya