ਸਿੱਧੂ ਮੂਸੇਵਾਲਾ ਦੇ ਜ਼ਖ਼ਮੀ ਸਾਥੀ ਖ਼ਤਰੇ ਤੋਂ ਬਾਹਰ - ਜ਼ਖਮੀਆਂ ਵਿੱਚ ਇੱਕ ਦਾ ਨਾਂ ਗੁਰਵਿੰਦਰ ਸਿੰਘ
🎬 Watch Now: Feature Video
ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਸਿੱਧੂ ਮੂਸੇਵਾਲੇ 'ਤੇ ਜਦੋਂ ਹਮਲਾ ਕੀਤਾ ਗਿਆ ਤਾਂ ਉਸ ਦੀ ਥਾਰ ਕਾਰ 'ਚ 2 ਹੋਰ ਨੌਜਵਾਨ ਸਵਾਰ ਸਨ, ਜਿਨ੍ਹਾਂ ਨੂੰ ਹਮਲੇ ਦੌਰਾਨ ਗੋਲੀਆਂ ਲੱਗੀਆਂ ਤੇ ਉਨ੍ਹਾਂ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜ਼ਖਮੀਆਂ ਵਿੱਚ ਇੱਕ ਦਾ ਨਾਂ ਗੁਰਵਿੰਦਰ ਸਿੰਘ ਤੇ ਦੂਜੇ ਦਾ ਨਾਂ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਸੀ, ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ 2 ਨੌਜਵਾਨਾਂ ਨੂੰ ਲਿਆਂਦਾ ਗਿਆ ਸੀ ਜੋ ਕਿ ਦੋਵੇ ਹੀ ਖਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਦੀ ਬਾਂਹ ਵਿੱਚ ਗੋਲੀਆਂ ਲੱਗੀਆਂ ਹਨ ਤੇ ਸੀਨੀਅਰ ਡਾਕਟਰ ਦੀ ਟੀਮ ਉਨ੍ਹਾਂ ਦਾ ਆਪਰੇਸ਼ਨ ਕਰੇਗੀ।