ਫਿਰੋਜ਼ਪੁਰ: ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਏ ਦਿਨ ਸਵਾਲ ਖੜ੍ਹੇ ਹੁੰਦੇ ਹਨ। ਹੁਣ ਇੱਕ ਵਾਰ ਫਿਰ ਤੋਂ ਪੁਲਿਸ ਪ੍ਰਸਾਸ਼ਨ 'ਤੇ ਸਵਾਲ ਜ਼ੀਰਾ 'ਚ ਖੜ੍ਹੇ ਹੋਏ ਹਨ, ਜਿੱਥੇ ਲਗਾਤਾਰ ਸ਼ਰਾਰਤੀ ਅਨਸਰ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਲਗਾਤਾਰ ਗੁੰਡਾਗਰਦੀ ਦੀਆਂ ਘਟਵਾਨਾਂ 'ਚ ਵਾਧਾ ਹੋ ਰਿਹਾ ਹੈ। ਅਜਿਹੇ ਹਲਾਤਾਂ ਨੂੰ ਵੇਖ ਕੇ ਲੱਗਦਾ ਹੈ ਕਿ ਇੰਨ੍ਹਾਂ ਲੋਕਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ।
ਜ਼ੀਰਾ ਬਣਿਆ ਗੈਂਗਲੈਂਡ
ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਹੋ ਰਹੀਆਂ ਗੁੰਡਾਗਰਦੀ ਦੀਆਂ ਘਟਵਾਨਾਂ ਨੂੰ ਵਖ ਕੇ ਲੱਗ ਰਿਹਾ ਜਿਵੇਂ ਕਿ ਜ਼ੀਰਾ ਗੈਂਗਲੈਂਡ ਬਣ ਗਿਆ ਹੋਵੇ। ਲੋਕ ਸ਼ਰੇਆਮ ਹਥਿਆਰ ਚੁੱਕੀ ਫਿਰਦੇ ਹਨ। ਅਜਿਹਾ ਹੀ ਤਾਜਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਕੁਹਾਲਾ ਤੋਂ ਸਾਹਮਣੇ ਆਇਆ, ਜਿੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲ ਗਈਆਂ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ "ਕੁੱਝ ਹਥਿਆਰਬੰਦ ਲੋਕ ਗੱਡੀ 'ਤੇ ਸਵਾਰ ਹੋ ਕੇ ਆਏ ਅਤੇ ਪਿੰਡ ਵਿੱਚ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਹਥਿਆਰਾਂ ਦੇ ਬਲ 'ਤੇ ਲੋਕਾਂ ਨਾਲ ਕੁੱਟਮਾਰ ਕੀਤੀ ਅਤੇ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਹਮਲਾਵਰਾਂ ਨੂੰ ਕਾਬੂ ਕਰ ਲਿਆ ਅਤੇ ਜੰਮ ਕੇ ਛਿੱਤਰ ਪ੍ਰੇਡ ਕੀਤੀ।"
ਸਖ਼ਤ ਕਾਰਵਾਈ ਦੀ ਮੰਗ
ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਹਮਲਾਵਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਥੇ ਹੀ ਮੌਕੇ ਪਹੁੰਚੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ. ਐਚ. ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ "ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਝਗੜਾ ਹੋਇਆ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਚਾਰ ਬੰਦੇ ਮੌਕੇ 'ਤੇ ਕਾਬੂ ਕੀਤੇ ਹਨ। ਜਿੰਨ੍ਹਾਂ ਕੋਲੋਂ ਇੱਕ 12 ਬੋਰ ਰਫਲ, ਇੱਕ ਕਾਰ ਅਤੇ ਕਿਰਪਾਨ ਬਰਾਮਦ ਕੀਤੀ ਹੈ। ਫੜ੍ਹੇ ਗਏ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।"
- ਤੇਲੰਗਾਨਾ ਦੀ ਸੁਰੰਗ 'ਚ ਫਸਿਆ ਪੰਜਾਬ ਦਾ ਨੌਜਵਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਸਲਾਮਤੀ ਲਈ ਦਿਨ ਰਾਤ ਇੱਕ ਕਰਕੇ ਕਰ ਰਹੇ ਅਰਦਾਸਾਂ
- "ਗੋਗੀ ਦੀ ਪਤਨੀ ਨੂੰ ਐਡਜਸਟ ਕਰਕੇ ਪਾਰਟੀ ਦੀ ਸੀਟ ਜਿੱਤਣੀ ਹੈ", ਸੁਣੋ, ਉਮੀਦਵਾਰ ਦੇ ਐਲਾਨ ਤੋਂ ਬਾਅਦ ਆਪ ਵਿਧਾਇਕ ਕੀ ਬੋਲੇ
- 'ਇੱਥੇ ਸੰਗਲ ਖੜਕਾਉਣ ਨਾਲ ਹੁੰਦੀਆਂ ਮੁਰਾਦਾਂ ਪੂਰੀਆਂ', ਜਾਣੋ ਇਸ 500 ਸਾਲ ਪੁਰਾਣੇ ਸੰਗਲਾ ਸ਼ਿਵਾਲਾ ਮੰਦਿਰ ਦਾ ਮਿਥਿਹਾਸ