ਅੰਮ੍ਰਿਤਸਰ ਰੇਲ ਹਾਦਸਾ: ਪੀੜਤ ਪਰਿਵਾਰਾਂ ਦੇ ਜ਼ਖ਼ਮ ਅੱਜ ਵੀ ਅੱਲੇ, ਦਰ-ਦਰ ਖਾ ਰਹੇ ਮੁਆਵਜ਼ੇ ਲਈ ਠੋਕਰਾਂ - ਅੰਮ੍ਰਿਤਸਰ ਰੇਲ ਹਾਦਸਾ
🎬 Watch Now: Feature Video
ਅੰਮ੍ਰਿਤਸਰ ਰੇਲ ਹਾਦਸੇ ਨੂੰ ਇਕ ਸਾਲ ਪੂਰਾ ਹੋ ਗਿਆ ਹੈ ਜਿਸ ਦੇ ਜਖ਼ਮ ਪੀੜਤ ਪਰਿਵਾਰਾਂ ਦੇ ਅਜੇ ਵੀ ਹਰੇ ਹਨ। ਕਈ ਪੀੜਤ ਪਰਿਵਾਰਾਂ ਨੂੰ ਸਰਕਾਰ ਦੇ ਵਾਅਦਿਆਂ ਮੁਤਾਬਕ ਨੌਕਰੀਆਂ ਤਾਂ ਦੂਰ ਦੀ ਗੱਲ, ਮਾਲੀ ਸਹਾਇਤਾ ਵੀ ਨਹੀਂ ਮਿਲੀ। ਬਲਦੇਵ ਕੁਮਾਰ ਇਸ ਦਰਦਨਾਕ ਹਾਦਸੇ ਵਿੱਚ ਗ਼ਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਸੀ ਤੇ ਕਾਫੀ ਇਲਾਜ ਕਰਵਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਬਲਦੇਵ ਕੁਮਾਰ ਦਾ ਨਾਂਅ ਅੱਜ ਤੱਕ ਕਿਸੇ ਵੀ ਸੂਚੀ ਵਿੱਚ ਨਹੀਂ ਆਇਆ, ਨਾ ਹੀ ਮ੍ਰਿਤਕ ਦੀ ਤੇ ਨਾ ਹੀ ਜ਼ਖਮੀਆਂ ਦੀ ਸੂਚੀ ਵਿੱਚ। ਬਲਦੇਵ ਕੁਮਾਰ ਦੇ ਬੇਟੇ ਨੂੰ ਨਾ ਮਾਲੀ ਸਹਾਇਤਾ ਮਿਲੀ ਤੇ ਨਾ ਹੀ ਨੌਕਰੀ। ਹੁਣ ਰਮੇਸ਼ ਕੁਮਾਰ ਆਪਣੇ ਪਿਤਾ ਬਲਦੇਵ ਕੁਮਾਰ ਦਾ ਨਾ ਪੀੜਤਾਂ ਦੀ ਸੂਚੀ ਵਿੱਚ ਦਰਜ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਪਰ ਨਾ ਹੀ ਕੋਈ ਉਸ ਦੀ ਫਰਿਆਦ ਸੁਣ ਰਿਹਾ ਹੈ ਤੇ ਨਾ ਹੀ ਉਸ ਨੂੰ ਕੋਈ ਮੁਆਵਜ਼ਾ ਦੇਣ ਲਈ ਤਿਆਰ ਹੈ। ਉਸ ਨੇ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਘਰ ਦੀ ਮਾਲੀ ਹਾਲਕ ਬਹੁਤ ਖ਼ਰਾਬ ਹੈ, ਉਨ੍ਹਾਂ ਨੂੰ ਨੌਕਰੀ ਦੇ ਕੇ, ਉਨ੍ਹਾਂ ਦੀ ਮਦਦ ਕੀਤੀ ਜਾਵੇ।