ਆਂਗਣਵਾੜੀ ਮੁਲਾਜ਼ਮਾਂ ਨੇ ਪ੍ਰਸ਼ਾਸਨ 'ਤੇ ਬਦਸਲੂਕੀ ਕਰਨ ਦੇ ਲਾਏ ਇਲਜ਼ਾਮ - Assistant Commissioner
🎬 Watch Now: Feature Video
ਹੁਸ਼ਿਆਰਪੁਰ: ਮਿੰਨੀ ਸਕੱਤਰੇਤ ‘ਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਹੁਸ਼ਿਆਰਪੁਰ ਤੇ ਸੀਟੂ ਦੇ ਆਗੂਆਂ ਨੇ ਇੱਕ ਅਧਿਕਾਰੀ ‘ਤੇ ਬਦਸਲੂਕੀ ਕਰਨ ਦੇ ਇਲਜ਼ਾਮ ਲਾਏ ਹਨ। ਪ੍ਰਸ਼ਾਸਨ ਦੇ ਇਸ ਰੱਵਾਈਏ ਖਿਲਾਫ ਮਿੰਨੀ ਸਕੱਤਰੇਤ ਬਾਹਰ ਆਂਗਨਵਾੜੀ ਵਰਕਰਾਂ ਤੇ ਸੀਟੂ ਦੇ ਆਗੂ ਨੇ ਨਾਅਰੇਬਾਜ਼ੀ ਕੀਤੀ।
ਦਰਅਸਲ ਆਂਗਨਵਾੜੀ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਭੇਜੀਆਂ ਸਬਜ਼ੀਆਂ ਦੇ ਬੀਜ਼ਾਂ ਦੀਆਂ ਥੈਲੀਆਂ ਨੂੰ ਵਾਪਿਸ ਕਰਨ ਦੇ ਸਬੰਧ ‘ਚ ਮੰਗ ਪੱਤਰ ਸੌਂਪਣਾ ਸੀ। ਪਰੰਤੂ ਸਹਾਇਕ ਕਮਿਸ਼ਨਰ ਕਿਰਪਾਲਵੀਰ ਸਿੰਘ ਵੱਲੋਂ ਉਨ੍ਹਾਂ ਨੂੰ ਥੈਲੀਆਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ।
ਉਧਰ ਜਦੋਂ ਇਸ ਸਾਰੇ ਮਾਮਲੇ ਸਬੰਧੀ ਸਹਾਇਕ ਕਮਿਸ਼ਨਰ ਜਨਰਲ ਨਾਲ ਗੱਲਬਾਤ ਕੀਤੀ। ਤਾਂ ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।