ਮੂਸੇਵਾਲਾ ’ਤੇ ਅਕਾਲੀ ਦਲ ਦਾ ਤੰਜ, ਕਾਂਗਰਸ ਨੂੰ ਕੋਈ ਨਹੀਂ ਬਚਾ ਸਕਦਾ - ਕਾਂਗਰਸ ਨੂੰ ਕੋਈ ਬਚਾਅ ਨਹੀਂ ਸਕਦਾ
🎬 Watch Now: Feature Video
ਫਰੀਦਕੋਟ: ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਪਰਮਬੰਸ ਸਿੰਘ ਬੰਟੀ ਰੋਮਾਮਾ ਨੇ ਤੰਜ ਕਸਦਿਆਂ ਕਿਹਾ ਹੈ ਕਿ ਕਾਂਗਰਸ ਵੈਂਟੀਲੇਟਰ ’ਤੇ (Congress on ventilator) ਹੈ ਤੇ ਇਸ ਨੂੰ ਕੋਈ ਵੀ ਬਚਾ ਨਹੀਂ ਸਕਦਾ। ਰੋਮਾਣਾ ਨੇ ਇਸ ਵੇਲੇ ਕੋਈ ਵੀ ਸ਼ਾਮਲ ਹੋ ਜਾਵੇ, ਕਾਂਗਰਸ ਦੇ ਪਤਨ ਨੂੰ ਰੋਕ ਨਹੀਂ ਸਕਦਾ। ਉਨ੍ਹਾਂ ਸਿੱਧੂ ਮੂਸੇਵਾਲਾ ’ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਭਾਵੇਂ ਸਿੱਧੂ ਮੂਸੇਵਾਲੇ ਨੂੰ ਲੈ ਆਉਣ ਭਾਵੇਂ ਬੁੱਧੂ ਮੂਸੇਵਾਲੇ ਨੂੰ ਲੈ ਆਉਣ ਕਾਂਗਰਸ ਨੂੰ ਕੋਈ ਬਚਾਅ ਨਹੀਂ ਸਕਦਾ (None can save congress)। ਰੋਮਾਣਾ ਨੇ ਕਿਹਾ ਕਿ ਕਾਂਗਰਸ ਤੋਂ ਹਰੇਕ ਵਰਗ ਦੁਖੀ ਹੈ।