ਸਰਹਿੰਦ ਮੰਡੀ ਵਿੱਚ ਆੜਤੀਆਂ ਨੇ ਕੀਤੀ ਹੜਤਾਲ - ਫਤਿਹਗੜ੍ਹ ਸਾਹਿਬ ਦੀ ਆੜਤੀਆਂ ਨੂੰ ਲੈ ਕੇ ਖਬਰ
🎬 Watch Now: Feature Video
ਫਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਝੋਨੇ ਦਾ ਝਾੜ 24 ਕੁਇੰਟਲ ਪ੍ਰਤੀ ਏਕੜ ਦਰਜ ਕਰਨ ਅਤੇ ਆਨਲਾਈਨ ਗੇਟ ਪਾਸ ਕਰਵਾਉਣ ਦੀ ਸ਼ਰਤ ਦੇ ਵਿਰੋਧ ਵਿੱਚ ਆੜ੍ਹਤੀਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸ ਨੂੰ ਲੈ ਕੇ ਸਰਹਿੰਦ ਮੰਡੀ ਵਿਖੇ ਆੜ੍ਹਤੀਆਂ ਨੇ ਧਰਨਾ ਲਗਾਇਆ ਹੈ। ਆੜ੍ਹਤੀ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਜਿਲ੍ਹਾ ਪ੍ਰਧਾਨ ਸਾਧੂ ਰਾਮ ਭੱਟ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 34 ਕੁਇੰਟਲ ਪ੍ਰਤੀ ਏਕੜ ਦੀ ਥਾਂ 24 ਕੁਇੰਟਲ ਪ੍ਰਤੀ ਏਕੜ ਦਰਜ ਕਰਨ ਦੀ ਸ਼ਰਤ ਰੱਖੀ ਹੈ। ਗੇਟ ਪਾਸ ਵੀ ਆਨਲਾਈਨ ਕਟਵਾਉਣ ਦੀ ਸ਼ਰਤ ਹੈ। ਇਸ ਦੇ ਵਿਰੋਧ ਵਿੱਚ ਸੂਬੇ ਭਰ ਵਿੱਚ ਹੜਤਾਲ ਸ਼ੁਰੂ ਕੀਤੀ ਗਈ। ਉਹ ਖਰੀਦ ਨਹੀਂ ਹੋਣ ਦੇਣਗੇ। Aartis went on strike in Sirhind Mandi.