'ਆਪ' ਆਗੂਆਂ ਨੇ ਸ਼ਰਾਬ ਮਾਫ਼ੀਆ ਦੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ - ਸ਼ਰਾਬ ਮਾਫ਼ੀਆ ਦੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
🎬 Watch Now: Feature Video
ਸ੍ਰੀ ਅਨੰਦਪੁਰ ਸਾਹਿਬ: ਆਮ ਆਦਮੀ ਪਾਰਟੀ ਵੱਲੋਂ ਸ਼ਰਾਬ ਮਾਫੀਆ ਦੇ ਖ਼ਿਲਾਫ਼ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੂਬਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। 'ਆਪ' ਦੇ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਵੋਟਾਂ ਤੋਂ ਪਹਿਲਾਂ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ੍ਹਕੇ ਸਹੁੰ ਖਾਈ ਸੀ, ਤੇ ਕਿਹਾ ਕਿ ਸਰਕਾਰ ਦੇ ਆਉਣ ਤੋਂ 4 ਹਫਤਿਆਂ ਤੱਕ ਨਸ਼ਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਖ਼ਤਮ ਕੀਤਾ ਜਾਵੇਗਾ। ਸ੍ਰੀ ਅਨੰਦਪੁਰ ਸਾਹਿਬ ਦੇ 'ਆਪ' ਹਲਕਾ ਇੰਚਾਰਜ਼ ਸੰਜੀਵ ਰਾਣਾ ਦਾ ਕਹਿਣਾ ਹੈ ਕਿ 3 ਸਾਲ ਬਾਅਦ ਵੀ ਨਸ਼ਾ ਖਤਮ ਨਹੀ ਹੋਇਆ ਬਲਕਿ ਹੁਣ ਘਰ-ਘਰ ਜਾ ਕੇ ਨਸ਼ਾ ਵਿਕ ਰਿਹਾ ਹੈ।