ਲੋਕਾਂ ਦੀ ਜਾਨ ਦਾ ਖੌਅ ਬਣਿਆ ਟਰਾਂਸਫਾਰਮਰ, ਮੱਝ ਮਰਨ ਨੂੰ ਲੈਕੇ ਲੋਕਾਂ ਨੇ ਘੇਰਿਆ ਬਿਜਲੀ ਵਿਭਾਗ ! - negligence of the electricity department
🎬 Watch Now: Feature Video
ਰਾਜਪੁਰਾ: ਪਿੰਡ ਜੰਡੋਲੀ ਵਿੱਚ ਪੈਂਦੀ ਕਲੋਨੀ ਸੰਤ ਨਗਰ ਵਿੱਚ ਬਿਜਲੀ ਬੋਰਡ ਦੀ ਲਾਪਰਵਾਹੀ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਇੱਥੇ ਪਸ਼ੂ ਚਰਨ ਲਈ ਆਏ ਸਨ ਤਾਂ ਅਚਾਨਕ ਇੱਕ ਮੱਝ ਇਸ ਟਰਾਂਸਫਾਰਮ ਦੇ ਨੇੜੇ ਆਈ ਜੋ ਕਿ ਟਰਾਂਸਫਾਰਮ ਦੀ ਸਪੋਰਟ ਵਾਲੀ ਤਾਰ ਨਾਲ ਖਹਿ ਗਈ ਜਿਸ ਕਾਰਨ ਮੱਝ ਕਰੰਟ ਦੀ ਚਪੇਟ ਵਿੱਚ ਆ ਗਈ। ਮੌਕੇ ’ਤੇ ਮੌਜੂਦ ਪਸ਼ੂ ਚਾਰਕਾਂ ਨੇ ਮੱਝ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਚੱਲਦੇ ਟਰਾਂਸਫਾਰਮ ਦੀ ਸਵਿੱਚ ਪੱਕੀ ਕਸੀ ਹੋਈ ਸੀ ਜਿਸ ਕਾਰਨ ਸਵਿੱਚ ਬੰਦ ਨਾ ਕੀਤੀ ਜਾ ਸਕੀ ਅਤੇ ਮੱਝ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸਬੰਧੀ ਸੰਤ ਨਗਰ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਸ ਬਾਰੇ ਅਸੀਂ ਬਿਜਲੀ ਵਿਭਾਗ ਨੂੰ ਕਈ ਜਾਣੂ ਕਰਵਾ ਚੁੱਕੇ ਸੀ ਪਰ ਬਿਜਲੀ ਵਿਭਾਗ ਇਸ ਦਾ ਕੋਈ ਪੱਕਾ ਹੱਲ ਨਹੀਂ ਸਕਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ। ਓਥੇ ਹੀ ਸਥਾਨਕ ਲੋਕਾਂ ਨੇ ਜਿੱਥੇ ਮਸਲੇ ਦਾ ਹੱਲ ਕੱਢਣ ਦੀ ਮੰਗ ਕੀਤੀ ਅਤੇ ਨਾਲ ਹੀ ਪੀੜਤ ਪਰਿਵਾਰ ਲਈ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।