ਮਸਕਟ 'ਚ ਫਸੀ ਪੰਜਾਬਣ ਦਾ ਵੀਡੀਓ ਵਾਇਰਲ, ਕੀਤੀ ਇਹ ਅਪੀਲ - ਮਸਕਟ ਚ ਫਸੀ ਪੰਜਾਬਣ
🎬 Watch Now: Feature Video
ਤਰਨਤਾਰਨ: ਭਾਰਤ ਦੀਆਂ ਮਾੜੀਆਂ ਸਰਕਾਰਾਂ ਕਰਕੇ ਸਾਡੇ ਨੌਜਵਾਨ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ (Looking for employment) ਵਿੱਚ ਜਾਦੇ ਹਨ। ਜਿਨ੍ਹਾਂ ਨੂੰ ਵਿਦੇਸ਼ਾਂ (Abroad) ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਦੇ ਪਿੰਡ ਅਲਗੋ ਤੋਂ ਸਾਹਮਣੇ ਆਇਆ ਹੈ। ਜਿੱਥੇ ਦੀ ਮਨਪ੍ਰੀਤ ਕੌਰ ਨਾਮ ਦੀ ਕੁੜੀ ਰੁਜ਼ਗਾਰ ਦੀ ਭਾਲ ਵਿੱਚ ਮਸਕਟ (Muscat) ਗਈ ਸੀ। ਜਿੱਥੇ ਉਸ ਨੂੰ ਬੰਦੀ ਬਣਾ ਲਿਆ ਗਿਆ ਹੈ। ਮਨਪ੍ਰੀਤ ਕੌਰ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਆਪਣੇ ਨਾਲ ਹੋ ਰਹੇ ਵਰਤਾ ਬਾਰੇ ਦੱਸਿਆ ਹੈ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਸ ਨਾਲ ਕੁੱਟ-ਮਾਰ ਕਰਦੇ ਹਨ ਅਤੇ ਉਸ ਨੂੰ ਰੋਟੀ ਵੀ ਨਹੀਂ ਦਿੰਦੇ। ਇਸ ਮੌਕੇ ਮਨਪ੍ਰੀਤ ਕੌਰ ਦੇ ਪਰਿਵਾਰ ਮਦਦ ਦੀ ਮੰਗ ਕਰ ਰਿਹਾ ਹੈ।
Last Updated : May 17, 2022, 10:23 AM IST