ਕਰਨਾਟਰ ਦਾ ਕਿਸਾਨ ਭੇਡਾਂ ਨਾਲ ਵਾਹ ਰਿਹਾ ਹੈ ਜਮੀਨ, ਦੇਖੇ ਵੀਡੀਓ
🎬 Watch Now: Feature Video
ਹਾਵੇਰੀ (ਕਰਨਾਟਕ): ਇੱਕ ਕਿਸਾਨ ਆਪਣੀ ਡੇਢ ਏਕੜ ਜ਼ਮੀਨ ਨੂੰ ਵੱਖਰੇ ਢੰਗ ਨਾਲ ਵਾਹੁੰਦਾ ਹੈ। ਸਾਵਨੁਰੂ ਤਾਲੁਕ ਦੇ ਜੱਲਾਪੁਰ ਪਿੰਡ ਦਾ ਕਿਸਾਨ ਸ਼ੇਕਾੱਪਾ ਕੁਰੂਬਰ ਪਿਛਲੇ 9 ਮਹੀਨਿਆਂ ਤੋਂ ਆਪਣੀ ਖੇਤੀ ਵਾਲੀ ਜ਼ਮੀਨ 'ਤੇ ਕਾਸ਼ਤ ਕਰਨ ਲਈ ਕਨਕਾ ਅਤੇ ਰਯਾਨਾ ਨਾਮ ਦੀਆਂ ਘਰੇਲੂ ਭੇਡਾਂ ਦੀ ਵਰਤੋਂ ਕਰ ਰਿਹਾ ਹੈ। ਸ਼ੁਰੂ ਵਿਚ ਇਨ੍ਹਾਂ ਭੇਡਾਂ ਨੂੰ ਪਾਣੀ ਦੀਆਂ ਗੱਡੀਆਂ ਅਤੇ ਬਲਦ ਗੱਡੀਆਂ ਖਿੱਚ ਕੇ ਸਿਖਲਾਈ ਦਿੱਤੀ ਗਈ ਸੀ। ਆਮ ਤੌਰ 'ਤੇ, ਬਲਦਾਂ ਦੀ ਵਰਤੋਂ ਖੇਤੀਬਾੜੀ ਦੇ ਕੰਮ ਲਈ ਕੀਤੀ ਜਾਂਦੀ ਹੈ, ਪਰ ਇਹ ਦੋਵੇਂ ਭੇਡਾਂ ਜ਼ਮੀਨ ਵਾਹੁ ਕੇ ਕਿਸਾਨ ਸ਼ੇਕਾਪਾ ਦੀ ਮਦਦ ਕਰ ਰਹੀਆਂ ਹਨ। ਇਨ੍ਹਾਂ ਦੇਸੀ ਭੇਡਾਂ ਦਾ ਕੰਮ ਦੇਖ ਕੇ ਹੋਰ ਕਿਸਾਨ ਵੀ ਹੈਰਾਨ ਹਨ।