ETV Bharat / entertainment

'12ਵੀਂ ਫੇਲ੍ਹ' ਅਦਾਕਾਰ ਤੋਂ ਇਲਾਵਾ ਇਹ ਸਿਤਾਰਿਆਂ ਨੇ ਵੀ ਕਰੀਅਰ ਦੇ ਸਿਖਰ ਉਤੇ ਅਦਾਕਾਰੀ ਨੂੰ ਕੀਤਾ ਬਾਏ-ਬਾਏ, ਲਾਸਟ ਵਾਲਾ ਨਾਂਅ ਕਰ ਦੇਵੇਗਾ ਹੈਰਾਨ

ਫਿਲਮ ਇੰਡਸਟਰੀ 'ਚ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਐਕਟਿੰਗ ਛੱਡ ਦਿੱਤੀ। ਆਓ ਜਾਣਦੇ ਹਾਂ ਇਨ੍ਹਾਂ ਸਿਤਾਰਿਆਂ ਬਾਰੇ...।

STARS WHO QUIT ACTING
ਅਦਾਕਾਰੀ ਛੱਡ ਚੁੱਕੇ ਸਿਤਾਰਿਆਂ ਦੀ ਲਿਸਟ (InsInstagram @thalapathy vijay @vikrant massey @Twinkle Khanna)
author img

By ETV Bharat Entertainment Team

Published : 2 hours ago

ਹੈਦਰਾਬਾਦ: ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਨੇ ਸੰਨਿਆਸ ਲੈਣ ਦੇ ਆਪਣੇ ਸੰਕੇਤ ਨਾਲ ਪੂਰੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਅੱਜ (2 ਦਸੰਬਰ) ਸਵੇਰੇ ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਆਉਣ ਤੋਂ ਬਾਅਦ ਸੰਨਿਆਸ ਲੈਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਦੇ ਇਸ ਤਰ੍ਹਾਂ ਦੇ ਹਿੰਟ ਨੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਹਾਲਾਂਕਿ, ਵਿਕਰਾਂਤ ਮੈਸੀ ਪਹਿਲਾਂ ਅਦਾਕਾਰ ਨਹੀਂ ਹੈ, ਜਿਸ ਨੇ ਆਪਣੇ ਕਰੀਅਰ ਦੇ ਸਿਖਰ ਬਿੰਦੂ 'ਤੇ ਅਦਾਕਾਰੀ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਫਿਲਮ ਇੰਡਸਟਰੀ ਦੇ ਕਈ ਅਜਿਹੇ ਸਿਤਾਰੇ ਹਨ, ਜੋ ਆਪਣੀ ਕਾਮਯਾਬੀ ਦੀ ਰਾਹ ਦੇ ਵਿਚਕਾਰ ਐਕਟਿੰਗ ਨੂੰ ਅਲਵਿਦਾ ਕਹਿ ਚੁੱਕੇ ਹਨ।

ਟਵਿੰਕਲ ਖੰਨਾ

ਬਾਕਸ ਆਫਿਸ 'ਤੇ ਇੱਕ ਸ਼ਾਨਦਾਰ ਸ਼ੁਰੂਆਤ ਅਤੇ ਕੁਝ ਸਫਲਤਾ ਤੋਂ ਬਾਅਦ ਟਵਿੰਕਲ ਖੰਨਾ ਨੇ 2001 ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਵਿਆਹ ਕਰਕੇ ਆਪਣੇ ਅਦਾਕਾਰੀ ਕਰੀਅਰ ਨੂੰ ਸਵੈ-ਇੱਛਾ ਨਾਲ ਛੱਡ ਦਿੱਤਾ।

ਜ਼ਾਇਰਾ ਵਸੀਮ

ਜ਼ਾਇਰਾ ਵਸੀਮ, ਜਿਸ ਨੇ ਆਮਿਰ ਖਾਨ ਦੀ ਬਲਾਕਬਸਟਰ ਫਿਲਮ 'ਦੰਗਲ' ਵਿੱਚ ਛੋਟੀ ਗੀਤਾ ਫੋਗਾਟ ਦੀ ਭੂਮਿਕਾ ਨਿਭਾਈ ਸੀ, ਉਸ ਨੇ ਕੁਝ ਚੋਣਵੀਆਂ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ 'ਸੀਕ੍ਰੇਟ ਸੁਪਰਸਟਾਰ' ਅਤੇ 'ਦਿ ਸਕਾਈ ਇਜ਼ ਪਿੰਕ' ਸ਼ਾਮਲ ਹਨ। ਆਪਣੇ ਕਰੀਅਰ ਦੇ ਸਿਖਰ ਬਿੰਦੂ 'ਤੇ ਜ਼ਾਇਰਾ ਨੇ ਫਿਲਮੀ ਕਰੀਅਰ ਨੂੰ ਅਲਵਿਦਾ ਐਲਾਨ ਦਿੱਤਾ। ਉਸ ਨੇ ਕਿਹਾ ਕਿ ਉਹ ਆਪਣੇ ਧਰਮ ਲਈ ਐਕਟਿੰਗ ਤੋਂ ਛੁੱਟੀ ਲੈ ਰਹੀ ਹੈ।

ਆਇਸ਼ਾ ਟਾਕੀਆ

ਆਇਸ਼ਾ ਟਾਕੀਆ ਨੂੰ ਪਿਛਲੀ ਵਾਰ ਨਾਗੇਸ਼ ਕੁਕਨੂਰ ਦੇ ਰੁਮਾਂਟਿਕ ਡਰਾਮੇ 'ਮੋਡ' ਵਿੱਚ ਰਣਵਿਜੇ ਸਿੰਘ ਅਤੇ ਤਨਵੀ ਆਜ਼ਮੀ ਨਾਲ ਦੇਖਿਆ ਗਿਆ ਸੀ। ਆਇਸ਼ਾ ਟਾਕੀਆ ਅਤੇ ਉਸ ਦੇ ਪਤੀ ਅਬੂ ਫਰਹਾਨ ਆਜ਼ਮੀ ਨੇ ਆਪਣੇ ਰੈਸਟੋਰੈਂਟ ਨੂੰ ਬਿਹਤਰ ਬਣਾਉਣ ਲਈ ਕਈ ਸਾਲ ਬਿਤਾਏ ਹਨ।

ਅਸਿਨ ਥੋਤੁਮਕਲ

ਅਸਿਨ 2001 ਤੋਂ 2015 ਤੱਕ ਅਦਾਕਾਰੀ ਦੀ ਕਤਾਰ ਵਿੱਚ ਸਰਗਰਮ ਰਹੀ। ਉਨ੍ਹਾਂ ਨੇ ਆਮਿਰ ਖਾਨ ਨਾਲ 'ਗਜਨੀ', ਸਲਮਾਨ ਖਾਨ ਨਾਲ 'ਰੈਡੀ', 'ਹਾਊਸਫੁੱਲ 2', 'ਬੋਲ ਬੱਚਨ', 'ਖਿਲਾੜੀ 786' ਅਤੇ 'ਆਲ ਇਜ਼ ਵੇਲ' ਵਰਗੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ। ਅਸਿਨ ਨੇ ਆਪਣੇ ਵਿਆਹ ਤੋਂ ਠੀਕ ਪਹਿਲਾਂ ਐਕਟਿੰਗ ਛੱਡ ਦਿੱਤੀ ਅਤੇ ਫੁੱਲ-ਟਾਈਮ ਹਾਊਸਮੇਕਰ ਬਣ ਗਈ।

ਸਨਾ ਖਾਨ

ਸਨਾ ਖਾਨ ਟੀਵੀ ਇੰਡਸਟਰੀ ਦੀ ਮਸ਼ਹੂਰ ਹਸਤੀ ਹੈ। ਉਸ ਨੂੰ 'ਜੈ ਹੋ' ਵਿੱਚ ਸਲਮਾਨ ਖਾਨ ਨਾਲ ਕੰਮ ਕਰਦੇ ਦੇਖਿਆ ਗਿਆ ਸੀ, ਜਿਵੇਂ ਹੀ ਉਸ ਦਾ ਫਿਲਮੀ ਕਰੀਅਰ ਸ਼ੁਰੂ ਹੋਇਆ, ਸਨਾ ਨੇ ਅਚਾਨਕ ਆਪਣੇ ਧਰਮ ਦੀ ਖਾਤਰ ਅਦਾਕਾਰੀ ਛੱਡਣ ਦਾ ਐਲਾਨ ਕਰ ਦਿੱਤਾ।

ਮਯੂਰੀ ਕਾਂਗੋ

'ਪਾਪਾ ਕਹਿਤੇ ਹੈਂ' ਦੀ ਅਦਾਕਾਰਾ ਮਯੂਰੀ ਕਾਂਗੋ ਫਿਲਮ ਇੰਡਸਟਰੀ 'ਚ ਆਪਣਾ ਕਰੀਅਰ ਨਹੀਂ ਬਣਾ ਸਕੀ ਅਤੇ ਇਸ ਤੋਂ ਦੂਰ ਜਾਣ ਦਾ ਫੈਸਲਾ ਕੀਤਾ ਹੈ। ਮਯੂਰੀ ਕਾਂਗੋ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਮਾਰਕੀਟਿੰਗ ਅਤੇ ਵਿੱਤ ਵਿੱਚ ਐਮਬੀਏ ਕੀਤੀ ਅਤੇ ਗੂਗਲ ਵਿੱਚ ਚੀਫ਼ ਇਨ ਡਿਜੀਟਲ ਵਜੋਂ ਕੰਮ ਕੀਤਾ। ਉਸ ਨੂੰ ਆਖਰੀ ਵਾਰ 'ਪਾਪਾ ਦਿ ਗ੍ਰੇਟ' ਵਿੱਚ ਦੇਖਿਆ ਗਿਆ ਸੀ।

ਤਨੁਸ਼੍ਰੀ ਦੱਤਾ

'ਆਸ਼ਿਕ ਬਨਾਇਆ ਆਪਨੇ' ਅਤੇ 'ਭਾਗਮ ਭਾਗ' ਫੇਮ ਤਨੁਸ਼੍ਰੀ ਦੱਤਾ ਪਿਛਲੀ ਵਾਰ 2010 ਦੀ ਫਿਲਮ 'ਅਪਾਰਟਮੈਂਟ' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਹਾਲਾਂਕਿ, ਉਹ Me Too ਮਾਮਲੇ ਸਮੇਤ ਕਈ ਸਮਾਜਿਕ ਮੁੱਦਿਆਂ 'ਤੇ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ।

ਥਲਪਤੀ ਵਿਜੇ

ਸਾਊਥ ਦੇ ਸੁਪਰਸਟਾਰ ਥਲਪਥੀ ਵਿਜੇ ਨੇ ਅਦਾਕਾਰੀ ਦਾ ਰਾਹ ਛੱਡ ਦਿੱਤਾ ਹੈ ਅਤੇ ਰਾਜਨੀਤੀ ਵਿੱਚ ਆਪਣਾ ਕਰੀਅਰ ਬਣਾ ਰਹੇ ਹਨ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਵਿਜੇ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ 69ਵੀਂ ਫਿਲਮ ਤੋਂ ਬਾਅਦ ਫਿਲਮਾਂ ਵਿੱਚ ਕੰਮ ਕਰਨਾ ਛੱਡ ਦੇਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.