ਨਵੀਂ ਦਿੱਲੀ: ਅਫਰੀਕੀ ਦੇਸ਼ ਗਿਨੀ 'ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਹੋਈ ਝੜਪ 'ਚ 100 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਕਈ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਨੇ ਇਹ ਖੁਲਾਸਾ ਕੀਤਾ ਹੈ। ਇਸ ਹਿੰਸਾ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਵੀਡੀਓ 'ਚ ਮੈਚ ਦੇ ਬਾਹਰ ਸੜਕ 'ਤੇ ਹਫੜਾ-ਦਫੜੀ ਦਾ ਮਹੌਲ ਦਿਖਾਈ ਦੇ ਰਿਹਾ ਹੈ ਅਤੇ ਕਈ ਲਾਸ਼ਾਂ ਜ਼ਮੀਨ 'ਤੇ ਪਈਆਂ ਹਨ।
Many feared dead due to violence after a football match in guinea . pic.twitter.com/1vNVxhvxkz
— Abhishek Kumar Singh🇮🇳🇮🇳 (@Abhishe9828896) December 2, 2024
ਕੀ ਹੈ ਪੂਰਾ ਮਾਮਲਾ?
ਗਿਨੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਐਨ'ਜਾਰੇਕੋਰ 'ਚ ਐਤਵਾਰ ਨੂੰ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਮੈਚ ਦੇ ਅੱਧ ਵਿੱਚ ਰੈਫਰੀ ਵੱਲੋਂ ਲਏ ਗਏ ਇੱਕ ਫੈਸਲੇ ਨੇ ਵਿਵਾਦ ਛੇੜ ਦਿੱਤਾ ਅਤੇ ਇੱਕ ਟੀਮ ਦੇ ਪ੍ਰਸ਼ੰਸਕ ਫੈਸਲੇ ਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਪਹੁੰਚ ਗਏ। ਇਹ ਦੇਖ ਕੇ ਦੂਜੀ ਟੀਮ ਦੇ ਪ੍ਰਸ਼ੰਸਕ ਵੀ ਅੱਗੇ ਆਏ ਅਤੇ ਉਨ੍ਹਾਂ ਨੂੰ ਰੋਕ ਲਿਆ। ਇਸੇ ਸਿਲਸਿਲੇ ਵਿੱਚ ਦੋ ਗੁੱਟਾਂ ਵਿੱਚ ਝੜਪ ਹੋ ਗਈ।
#Guinea, hundreds killed in incidents during football match: Medical sources reported that “there are around 100 dead” following an incident that filled the local hospital and morgue. According to statements, “the bodies are lined up as far as the eye can see. pic.twitter.com/xZg5Hzvvce
— Mina (@Mina696645851) December 1, 2024
ਇੱਕ ਪਾਸੇ ਮੈਚ 'ਚ ਹਫੜਾ-ਦਫੜੀ ਮਚ ਗਈ, ਉੱਥੇ ਹੀ ਦੂਜੇ ਪਾਸੇ ਹਜ਼ਾਰਾਂ ਪ੍ਰਸ਼ੰਸਕ ਸੜਕਾਂ 'ਤੇ ਆ ਗਏ ਅਤੇ ਇਕ-ਦੂਜੇ 'ਤੇ ਹਮਲੇ ਕੀਤੇ। ਕਈਆਂ ਨੇ ਥਾਣੇ ਨੂੰ ਅੱਗ ਲਾ ਦਿੱਤੀ। ਇਨ੍ਹਾਂ ਹਿੰਸਕ ਝੜਪਾਂ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਥਾਂ-ਥਾਂ ਲਾਸ਼ਾਂ ਖਿੱਲਰੀਆਂ ਪਈਆਂ ਸਨ ਅਤੇ ਸਥਿਤੀ ਹੋਰ ਵੀ ਖਰਾਬ ਹੋ ਗਈ ਸੀ। ਇਸ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ।
100 ਤੋਂ ਵੱਧ ਲੋਕਾਂ ਦੀ ਮੌਤ
ਇੱਕ ਡਾਕਟਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਏਐਫਪੀ ਨੂੰ ਦੱਸਿਆ, 'ਜਿੱਥੋਂ ਤੱਕ ਅੱਖ ਦੇਖ ਸਕਦੀ ਹੈ ਹਸਪਤਾਲ ਵਿੱਚ ਕਤਾਰਾਂ ਵਿੱਚ ਲਾਸ਼ਾਂ ਪਈਆਂ ਹਨ। ਮੁਰਦਾ ਘਰ ਭਰਿਆ ਹੋਇਆ ਹੈ। ਕਰੀਬ 100 ਲੋਕ ਮਾਰੇ ਗਏ ਹਨ, ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।