ਰੋਜ਼ਾ ਸਰੀਫ ਵਿੱਚ 409ਵਾਂ ਸਾਲਾਨਾ ਉਰਸ ਸ਼ੁਰੂ - roza sharif news
🎬 Watch Now: Feature Video
ਇਤਿਹਾਸਿਕ ਧਰਤੀ ਸ਼੍ਰੀ ਫਤਿਹਗੜ ਸਾਹਿਬ ਰੋਜ਼ਾ ਸ਼ਰੀਫ ਵਿੱਚ ਹਜਰਤ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜੱਦੀ ਅਲਫਸਾਨੀ ਦੀ ਦਰਗਾਹ ਉੱਤੇ ਲੱਗਣ ਵਾਲਾ ਤਿੰਨ ਦਿਨਾਂ 409ਵਾਂ ਸਲਾਨਾ ਉਰਸ ਸ਼ੁਰੂ ਹੋ ਗਿਆ। ਇਸ ਸਾਲ ਉਰਸ ਵਿੱਚ ਪਾਕਿਸਤਾਨ ਤੋਂ ਸ਼ਰਧਾਲੂ ਨਹੀ ਪਹੁੰਚੇ। ਉਥੇ ਹੀ ਉਰਸ ਵਿੱਚ ਅਫਗਾਨਿਸਤਾਨ, ਬੰਗਲਾਦੇਸ਼ ਤੇ ਭਾਰਤ ਦੇ ਵੱਖਰੇ ਪ੍ਰਾਂਤਾਂ ਤੋਂ ਵੱਡੀ ਗਿਣਤੀ ਵਿੱਚ ਮੁਸਲਮਾਨ ਸਮੁਦਾਏ ਦੇ ਲੋਕ ਜ਼ਰੂਰ ਪਹੁੰਚੇ ਹਨ। ਹਰ ਸਾਲ ਹੀ ਇੱਥੇ ਰੋਜ਼ਾ ਸ਼ਰੀਫ ਵਿੱਚ ਇੱਕ ਬਹੁਤ ਵੱਡਾ ਮੇਲਾ ਲੱਗਦਾ ਹੈ। ਇਸ ਮੌਕੇ ਰੋਜਾ ਸ਼ਰੀਫ ਦੇ ਖਲੀਫਾ ਸਇਦ ਮੁਹੰਮਦ ਸਾਦਿਕ ਰਜਾ ਮੁਜੱਦੀ ਨੇ ਦੱਸਿਆ ਹਜਰਤ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜੱਦ ਅਲਫਸਾਨੀ ਦੀ ਦਰਗਾਹ ਉਰਸ ਮਨਾਇਆ ਗਿਆ।