ਕਾਰ ਤੇ ਮੋਟਰਸਾਇਕਲ ਦੀ ਭਿਆਨਕ ਟੱਕਰ, 3 ਜ਼ਖ਼ਮੀ - ਮੋਟਰਸਾਇਕਲ ਅਤੇ ਕਾਰ ਦੀ ਭਿਆਨਕ ਟੱਕਰ
🎬 Watch Now: Feature Video
ਪਟਿਆਲਾ: ਨਾਭਾ ਰੋਡ ਪਿੰਡ ਦੰਦਹੇੜਾ ਬਾਜੀਗਰ ਬਸਤੀ ਦੇ ਕੋਲ ਮੋਟਰਸਾਇਕਲ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮੋਟਰਸਾਇਕਲ ਸਵਾਰ 2 ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸਦੇ ਨਾਲ ਹੀ ਕਾਰ ਵਿੱਚ ਮੌਜੂਦ ਮਹਿਲਾ ਵੀ ਜ਼ਖ਼ਮੀ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਵਾਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਦੋਵਾਂ ਹੀ ਵਾਹਨ ਨੁਕਸਾਨੇ ਵਿਖਾਈ ਦਿੱਤੇ ਹਨ।