ਜਹਾਂਗੀਰਪੁਰੀ ਇਲਾਕੇ 'ਚ ਹੋਈ ਹਿੰਸਾ ਮਾਮਲੇ 'ਚ 21 ਲੋਕਾਂ ਦੀ ਗ੍ਰਿਫ਼ਤਾਰੀ
🎬 Watch Now: Feature Video
ਉੱਤਰੀ ਦਿੱਲੀ: ਜਹਾਂਗੀਰਪੁਰੀ ਇਲਾਕੇ 'ਚ ਜਦੋਂ ਕ੍ਰਾਈਮ ਟੀਮ ਮਾਮਲੇ ਦੀ ਜਾਂਚ ਲਈ ਮੁਸਲਿਮ ਬਸਤੀ 'ਚ ਪਹੁੰਚੀ ਤਾਂ ਇਕ ਵਾਰ ਪੁਲਿਸ ਟੀਮ 'ਤੇ ਲੋਕਾਂ ਵੱਲੋਂ ਪਥਰਾਅ ਵੀ ਕੀਤਾ ਗਿਆ। ਜਿਸ ਤੋਂ ਬਾਅਦ ਇਲਾਕੇ ਵਿੱਚ ਇੱਕ ਵਾਰ ਫਿਰ ਤਣਾਅ ਦਾ ਮਾਹੌਲ ਬਣ ਗਿਆ ਹੈ। ਵੱਡੀ ਗਿਣਤੀ 'ਚ ਪੁਲਿਸ ਬਲ ਮੁੜ ਤਾਇਨਾਤ ਕਰ ਦਿੱਤਾ ਗਿਆ ਹੈ। ਮਾਮਲੇ 'ਚ ਕਾਰਵਾਈ ਕਰਦੇ ਹੋਏ ਕ੍ਰਾਈਮ ਟੀਮ ਨੇ ਹੁਣ ਤੱਕ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਦੋ ਨਾਬਾਲਗ ਵੀ ਸ਼ਾਮਲ ਹਨ। ਜਾਣਕਾਰੀ ਮਿਲ ਰਹੀ ਹੈ ਕਿ ਕ੍ਰਾਈਮ ਬ੍ਰਾਂਚ ਨੇ ਸੱਤ ਹੋਰ ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਹੈ। ਇਸ ਕੜੀ 'ਚ ਜਦੋਂ ਕ੍ਰਾਈਮ ਟੀਮ ਸੜਕਾਂ 'ਤੇ ਪਹੁੰਚੀ ਤਾਂ ਲੋਕਾਂ ਨੇ ਉੱਪਰੋਂ ਪਥਰਾਅ ਕੀਤਾ।