ਨਸ਼ੀਲੀਆਂ ਗੋਲੀਆਂ ਸਮੇਤ 2 ਤਸਕਰ ਕਾਬੂ - ਮੱਝੂਕੇ ਰੋਡ ‘ਤੇ ਨਾਕਾ
🎬 Watch Now: Feature Video
ਬਰਨਾਲਾ: ਭਦੌੜ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਨੂੰ ਕਾਬੂ (Two arrested with drug paraphernalia) ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਤਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੱਝੂਕੇ ਰੋਡ ‘ਤੇ ਨਾਕਾ (Naka on Majhuke Road) ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ, ਤਾਂ ਮੱਝੂਕੇ ਪਿੰਡ (Majhuke village) ਵੱਲੋਂ ਇੱਕ ਸਕੂਟਰ 'ਤੇ ਦੋ ਵਿਅਕਤੀ ਆ ਰਹੇ ਸਨ, ਪੁਲਿਸ ਵੱਲੋਂ ਉਨ੍ਹਾਂ ਨੂੰ ਚੈਕਿੰਗ ਲਈ ਰੋਕਿਆ ਤਾਂ ਉਨ੍ਹਾਂ ਕਿਹਾ ਕਿ ਉਹ ਤਲਾਸ਼ੀ ਕਿਸੇ ਗਜ਼ਟਿਡ ਅਫ਼ਸਰ ਤੋਂ ਕਰਵਾਉਣਗੇ, ਤੁਸੀਂ ਤਲਾਸ਼ੀ ਨਹੀਂ ਕਰ ਸਕਦੇ, ਜਿਸ ਨਾਲ ਸਹਿਮਤ ਹੁੰਦਿਆਂ ਪੁਲਿਸ ਅਧਿਕਾਰੀਆਂ ਨੇ ਮੈਨੂੰ ਤਪਾ ਤੋਂ ਬੁਲਾ ਲਿਆ ਅਤੇ ਉਨ੍ਹਾਂ ਨੌਜਵਾਨਾਂ ਦੀ ਸਹਿਮਤੀ ਨਾਲ ਜਦੋਂ ਸਕੂਟਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 1200 ਚਿੱਟੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।