ਡਕੈਤੀ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ 2 ਮੈਂਬਰ ਕਾਬੂ - ਗੋਲਡ ਲੋਨ ਦੀ ਲੁੱਟ
🎬 Watch Now: Feature Video
ਲੁਧਿਆਣਾ: ਪੁਲਿਸ ਨੇ ਬੈਂਕ ਡਕੈਤੀ ਅਤੇ ਲੁੱਟ ਖੋਹ ਕਰਨ ਵਾਲੇ ਇੱਕ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਜਦਕਿ ਗਿਰੋਹ ਦੇ ਦੋ ਮੈਂਬਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ ਗਿਰੋਹ ਦੇ ਕੁਲ 6 ਮੈਂਬਰ ਨੇ ਜਿਨ੍ਹਾਂ ਵਿਚੋਂ 2 ਪਹਿਲਾਂ ਹੀ ਪੁਲਿਸ ਦੀ ਗ੍ਰਿਫ਼ਤ 'ਚ ਹਨ। ਇਸ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਗੈਂਗ ਦੇ ਮੈਂਬਰ ਕਈ ਵੱਡੀਆਂ ਵਾਰਦਾਤਾਂ 'ਚ ਸ਼ਾਮਿਲ ਹਨ ਜਿਨ੍ਹਾਂ ਵਿਚੋਂ ਮੁੱਖ ਬੈਂਕ ਦੀ ਲੁੱਟ 'ਚ ਸ਼ਾਮਿਲ ਸੀ। ਜਿਸ ਨੂੰ ਲੈ ਕੇ 50 ਹਜ਼ਾਰ ਦੇ ਕਰੀਬ ਨਗਦੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਮੁਲਜ਼ਮ ਗਿੱਲ ਰੋਡ ਤੇ ਗੋਲਡ ਲੋਨ ਦੀ ਲੁੱਟ ਚ ਵੀ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਲੁਧਿਆਣਾ 'ਚ ਪ੍ਰਵਾਸੀ ਵਧ ਹੋਣ ਕਾਰਨ ਇਹ ਇਨ੍ਹਾਂ 'ਚ ਘੁਲ ਮਿਲ ਕੇ ਰਹਿੰਦੇ ਸਨ।