ਨਵੀਂ ਉਸਾਰੀ ਜਾ ਰਹੀ ਬਿਲਡਿੰਗ ਡਿੱਗੀ,ਦੋ ਜ਼ਖ਼ਮੀ - construction building collapses in jalandhar
🎬 Watch Now: Feature Video
ਜਲੰਧਰ: ਸ਼ਹਿਰ ਦੇ ਥਾਣਾ ਇੱਕ ਦੇ ਅਧੀਨ ਪੈਂਦੇ ਰਤਨ ਨਗਰ ਇਲਾਕੇ ਚ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਜਦੋਂ ਇੱਕ ਨਵੀਂ ਬਣਦੀ ਹੋਈ ਬਿਲਡਿੰਗ ਢਹਿ ਢੇਰੀ ਹੋ ਗਈ। ਇਸ ਹਾਦਸੇ ’ਚ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹੀ ਹਸਪਤਾਲ ਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਬਿਲਡਿੰਗ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਲੈਂਟਰ ਨੂੰ ਥੱਲੇ ਸਪਰੋਟ ਨਾ ਮਿਲਣ ਕਾਰਨ ਉਹ ਥੱਲੇ ਡਿੱਗ ਗਿਆ, ਜਿਸ ਕਾਰਨ ਕੰਮ ਕਰਨ ਵਾਲੇ ਦੋ ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਉਨ੍ਹਾਂ ਵੱਲੋਂ ਮਕਾਨ ਮਾਲਕ ਵੱਲੋਂ ਸਟਰਿੰਗ ਵਾਲੇ ਵਿਅਕਤੀ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ।