ਲੁਧਿਆਣਾ: ਪੰਜਾਬ ਭਰ ਵਿੱਚ ਮੌਸਮ ਦੇ ਮਿਜਾਜ਼ ਵਿੱਚ ਮੁੜ ਤੋਂ ਆਉਂਦੇ ਦਿਨਾਂ ਦੇ ਅੰਦਰ ਤਬਦੀਲੀ ਵੇਖਣ ਨੂੰ ਮਿਲੇਗੀ। ਮੌਸਮ ਵਿਭਾਗ ਵੱਲੋਂ ਕੱਲ ਯਾਨੀ 14 ਜਨਵਰੀ ਲਈ ਸੂਬੇ ਭਰ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ 15 ਜਨਵਰੀ ਵਾਲੇ ਦਿਨ ਪੰਜਾਬ ਵਿੱਚ ਕਈ ਹਿੱਸਿਆਂ ਅੰਦਰ ਹਲਕੀ ਤੋਂ ਦਰਮਿਆਨੀ ਬਾਰਿਸ਼ ਬੱਦਲਵਾਈ ਹੋ ਸਕਦੀ ਹੈ ਜਿਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮਾਘੀ ਤੋਂ ਬਾਅਦ ਮੌਸਮ ਹੋਵੇਗਾ ਸਾਫ਼
ਹਾਲਾਂਕਿ, 15 ਤਰੀਕ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ। ਬੀਤੇ ਦਿਨ ਪੰਜਾਬ ਦੇ ਅੰਦਰ ਕੁਝ ਹਿੱਸਿਆਂ ਦੇ ਵਿੱਚ ਪਏ ਮੀਂਹ ਦੇ ਕਰਕੇ ਟੈਂਪਰੇਚਰ ਜਰੂਰ ਹੇਠਾ ਗਏ ਸਨ, ਪਰ ਅੱਜ ਧੁੱਪ ਨਿਕਲਣ ਕਰਕੇ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ।
ਕਿੰਨਾ ਚੱਲ ਕਿਹਾ ਤਾਪਮਾਨ
ਟੈਂਪਰੇਚਰ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਚੰਡੀਗੜ੍ਹ ਵਿੱਚ ਟੈਂਪਰੇਚਰ ਵੱਧ ਤੋਂ ਵੱਧ 18 ਡਿਗਰੀ ਅਤੇ ਘੱਟ ਤੋਂ ਘੱਟ 11 ਡਿਗਰੀ, ਅੰਮ੍ਰਿਤਸਰ ਦੇ ਵਿੱਚ 13.7 ਅਤੇ ਘੱਟ ਤੋਂ ਘੱਟ 10.8 ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ 15.7 ਡਿਗਰੀ ਘੱਟ ਤੋਂ ਘੱਟ 10.4 ਡਿਗਰੀ, ਪਟਿਆਲਾ ਦੇ ਵਿੱਚ 16.2 ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 10.1 ਡਿਗਰੀ ਸੈਲਸੀਅਸ ਟੈਂਪਰੇਚਰ ਰਿਕਾਰਡ ਹੋਇਆ ਹੈ। ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਟੈਂਪਰੇਚਰ 14 ਡਿਗਰੀ ਜਦਕਿ ਘੱਟ ਤੋਂ ਘੱਟ 5 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਪੰਜਾਬ ਚ ਸਭ ਤੋਂ ਘੱਟ ਹੈ। ਪਠਾਨਕੋਟ ਦੇ ਵਿੱਚ 18.3 ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 10.7 ਡਿਗਰੀ ਰਿਕਾਰਡ ਹੋਇਆ ਹੈ।
ਮੌਸਮ ਭੱਵਿਖਬਾਣੀ
ਹਾਲਾਂਕਿ, ਇਹ ਟੈਂਪਰੇਚਰ ਆਮ ਹੀ ਹਨ, ਟੈਂਪਰੇਚਰ ਵਿੱਚ ਕੋਈ ਬਹੁਤਾ ਜਿਆਦਾ ਉਤਾਰ ਚੜਾਅ ਵੇਖਣ ਨੂੰ ਨਹੀਂ ਮਿਲ ਰਿਹਾ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਟੈਂਪਰੇਚਰ ਹੇਠਾਂ ਜਾ ਸਕਦਾ ਹੈ। ਇਸੇ ਤਰ੍ਹਾਂ 14 ਜਨਵਰੀ ਲਈ ਸੰਘਣੀ ਧੁੰਦ ਦੀ ਭਵਿੱਖਬਾਣੀ ਨੂੰ ਲੈ ਕੇ ਔਰੇਂਜ ਅਲਰਟ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਜਾਰੀ ਕੀਤਾ ਗਿਆ ਹੈ।