ਅੰਮ੍ਰਿਤਸਰ: ਅੱਜ ਪੰਜਾਬ 'ਚ ਦੋਵਾਂ ਫੋਰਮਾ ਦੀਆਂ ਜਥੇਬੰਦੀਆਂ ਵੱਲੋਂ 2024 ਦੇ ਕੌਮੀ ਖੇਤੀ ਮੰਡੀ ਨੀਤੀ ਬੋਰਡ ਦੇ ਨਿੱਜੀਕਰਨ ਨੂੰ ਲੈਕੇ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਕੇਂਦਰ ਦੇ ਨਿੱਜੀਕਰਨ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ। ਜਿਸਦੇ ਚੱਲਦੇ ਅੱਜ ਅੰਮ੍ਰਿਤਸਰ 'ਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਬਚਨ ਸਿੰਘ ਚੱਬਾ ਵਲੋਂ ਕੰਪਨੀ ਬਾਗ਼ ਵਿਖੇ ਇੱਕਠੇ ਹੋ ਕੇ ਨਿੱਜੀਕਰਨ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ ।
ਕੇਂਦਰ ਦੀ ਸਾਜਿਸ਼ ਸਫਲ ਨਹੀਂ ਹੋਵੇਗੀ।
ਇਸ ਮੌਕੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਕੌਮੀ ਖੇਤੀ ਮੰਡੀ ਨੀਤੀ 2024 ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਤਿੰਨ ਕਾਲੇ ਕਨੂੰਨ ਮੁਆਫ ਕਰਨ ਤੋਂ ਬਾਅਦ ਖੇਤੀ ਖਰੜੇ ਜਰੀਏ ਉਹੀ ਕਾਨੂੰਨ ਲਾਗੂ ਕਰਨ ਦੀ ਜੋ ਸਾਜਿਸ਼ ਕਰ ਰਿਹਾ ਹੈ ਉਸਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੇ ਪੰਜਾਬ ਦੇ 750 ਤੋਂ ਵੱਧ ਕਿਸਾਨ ਦਿੱਲੀ ਅੰਦੋਲਨ 'ਚ ਸ਼ਹੀਦੀਆਂ ਦੇ ਗਏ। ਜਿਸ ਤੋਂ ਬਾਅਦ ਇਹ ਕਾਨੂੰਨ ਵਾਪਸ ਹੋਏ ਸਨ। ਉਹਨਾਂ ਕਿਸਾਨਾਂ ਦੀ ਕੁਰਬਾਨੀ ਨੂੰ ਬੇਕਾਰ ਨਹੀਂ ਜਾਣ ਦੇਵਾਂਗੇ।
- ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵੀਚਾਰਾ ਹੋ, ਦੁੱਲਾ ਭੱਟੀ ਵਾਲਾ...ਜਾਣੋ, ਆਖਿਰ ਕੌਣ ਹੈ ਦੁੱਲਾ ਭੱਟੀ ਵਾਲਾ ਤੇ ਲੋਹੜੀ ਦੀ ਮਹੱਤਤਾ ?
- ਮੀਂਹ ਤੋਂ ਬਾਅਦ ਤਾਪਮਾਨ ’ਚ ਗਿਰਾਵਟ, ਕਸ਼ਮੀਰ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਕੜਾਕੇ ਦੀ ਠੰਢ, ਮੀਂਹ ਦਾ ਅਲਰਟ
- ਦਾਖ਼ਲਾ ਪ੍ਰੀਖਿਆ ‘ਚ ਬੈਠੇ 3300 ਤੋਂ ਵੱਧ ਉਮੀਦਵਾਰ, 48 ਉਮੀਦਵਾਰਾਂ ਦੀ ਹੋਈ ਹੈ ਚੋਣ
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕਿਸੇ ਵੀ ਕਿਸਾਨ ਤੇ ਆਮ ਲੋਕਾਂ ਦੇ ਹੱਕ ਵਿੱਚ ਨਹੀਂ ਹੈ। ਇਸ ਲਈ ਅੱਜ ਭੁੱਗਾ ਬਾਲ ਕੇ ਇਹ ਕਾਪੀਆਂ ਸਾੜੀਆਂ ਹਨ ਅਤੇ ਆਉਣ ਵਾਲੇ ਸਮੇਂ 'ਚ ਜਥੇਬੰਦੀਆਂ ਦਾ ਜੋ ਵੀ ਫੈਸਲਾ ਹੋਵੇਗਾ ਉਸ ਦੇ ਅਧਾਰ 'ਤੇ ਚੱਲਾਂਗੇ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਸ਼ੰਭੂ ਖਨੋਰੀ ਬਾਰਡਰ 'ਤੇ ਪਿੱਛਲੇ 12 ਮਹੀਨੇ ਤੋਂ ਚੱਲ ਰਹੀ ਹੈ। ਸਾਡੀ ਲੜਾਈ ਐਮਐੱਸਪੀ ਨੂੰ ਲੈਕੇ ਹੈ ਕਿ ਜਿਹੜਾ 21 ਤੋਂ 22 ਰੁਪਏ ਨੂੰ ਸਾਡੇ ਕੋਲ ਕਣਕ ਖਰੀਦ ਕੇ ਮੰਡੀ ਦੇ ਵਿੱਚ 40 ਰੁਪਏ ਕਿੱਲੋ ਆਟਾ ਮਿਲ ਰਿਹਾ ਹੈ। ਕੇਂਦਰ ਸਾਡੇ ਵਰਗੇ ਲੋਕਾਂ ਨੂੰ ਲੁੱਟ ਕੇ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਦੇ ਰਹੀ ਹੈ।