ਸੜਕ ਹਾਦਸੇ ਦੌਰਾਨ 1 ਦੀ ਮੌਤ, 5 ਜ਼ਖ਼ਮੀ - ਗੜ੍ਹਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ
🎬 Watch Now: Feature Video
ਹੁਸ਼ਿਆਰਪੁਰ: ਗੜ੍ਹਸ਼ੰਕਰ-ਹੁਸ਼ਿਆਰਪੁਰ ਮੁੱਖ ਮਾਰਗ (Garhshankar-Hoshiarpur main road) ‘ਤੇ ਅੱਡਾ ਸਤਨੌਰ ਨੇੜੇ ਇੱਕ ਛੋਟਾ ਹਾਥੀ ਅਤੇ ਕੈਂਟਰ ਗੱਡੀ ਵਿਚਕਾਰ ਟੱਕਰ ਹੋ ਗਈ। ਸੜਕ ਹਾਦਸੇ (road accident) ਦੌਰਾਨ 1 ਵਿਅਕਤੀ ਦੀ ਮੌਤ (death) ਅਤੇ 5 ਵਿਅਕਤੀ ਜ਼ਖ਼ਮੀ (injured) ਹੋ ਗਏ। ਜਾਣਕਾਰੀ ਅਨੁਸਾਰ ਕੁਝ ਮਜ਼ਦੂਰ ਕੈਂਟਰ ਗੱਡੀ ਵਿੱਚ ਕੱਦੂ ਲੱਦ ਕੇ ਖੜ੍ਹੇ ਸਨ। ਇਸ ਦੌਰਾਨ ਸਿਲੰਡਰਾਂ ਨਾਲ ਲੱਦਿਆ ਇੱਕ ਛੋਟਾ ਹਾਥੀ ਹੁਸ਼ਿਆਰਪੁਰ (Hoshiarpur) ਵਾਲੇ ਪਾਸਿਓਂ ਆ ਰਿਹਾ ਸੀ ,ਜੋ ਕਿ ਉੱਥੇ ਖੜ੍ਹੇ ਮਜ਼ਦੂਰਾਂ ਉੱਤੇ ਚੜ੍ਹ ਗਿਆ। ਇਸ ਉਪਰੰਤ ਛੋਟਾ ਹਾਥੀ ਕੈਂਟਰ ਦੇ ਪਿਛਲੇ ਪਾਸਿਓਂ ਟਕਰਾ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਸ਼ਹਿਰ ਦੇ ਸਿਵਲ ਹਸਪਤਾਲ (Civil Hospital) ਵਿੱਚ ਭਰਤੀ ਕਰਵਾਇਆ ਗਿਆ ਹੈ।