ਹੁਸ਼ਿਆਰਪੁਰ ਦੇ ਨੰਗਲ ਸ਼ਾਹੀਦਾਂ ਟੋਲ ਪਲਾਜ਼ਾ 'ਤੇ ਨੌਜਵਾਨਾਂ ਨੇ ਦੀਪ ਸਿੱਧੂ ਦਾ ਮਨਾਇਆ ਜਨਮਦਿਨ - Hoshiarpur
🎬 Watch Now: Feature Video
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਨੰਗਲ ਸ਼ਾਹੀਦਾ ਟੋਲ ਪਲਾਜ਼ੇ 'ਤੇ ਨੌਜਵਾਨਾਂ ਵਲੋਂ ਵੱਡੀ ਗਿਣਤੀ 'ਚ ਇਕੱਤਰਤਾ ਕਰਕੇ ਦੀਪ ਸਿੱਧੂ ਦਾ ਜਨਮਦਿਨ ਮਨਾਇਆ ਗਿਆ। ਨੌਜਵਾਨ ਕਿਸਾਨਾਂ ਦਾ ਕਹਿਣਾ ਕਿ ਕਿਸਾਨੀ ਅੰਦੋਲਨ 'ਚ ਦੀਪ ਸਿੱਧੂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਦੀਪ ਸਿੱਧੂ ਦੇ ਨਾਲ ਖੜਨਗੇ। ਕਿਸਾਨ ਆਗੂਆਂ ਦਾ ਕਹਿਣਾ ਕਿ ਸਰਕਾਰਾਂ ਵਲੋਂ ਦੀਪ ਸਿੱਧੂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਨੌਜਵਾਨ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਦੀਪ ਸਿੱਧੂ ਦੀ ਰਿਹਾਈ ਹੋਵੇਗੀ।