ਲਖੀਮਪੁਰ ਖੀਰੀ ਵਿੱਚ ਮਾਰੇ ਗਏ ਕਿਸਾਨਾ ਦੀ ਯਾਦ ਵਿੱਚ ਯੂਥ ਕਾਂਗਰਸ ਨੇ ਕੱਢਿਆ ਕੈਂਡਲ ਮਾਰਚ - ਕਾਂਗਰਸ ਯੂਥ ਵਿੰਗ
🎬 Watch Now: Feature Video
ਪਟਿਆਲਾ: ਕਾਂਗਰਸ ਯੂਥ ਵਿੰਗ ਵੱਲੋਂ ਪਟਿਆਲਾ ਵਿਖੇ ਲਖੀਮਪੁਰ ਖੀਰੀ ਵਿੱਚ ਮਾਰੇ ਗਏ ਕਿਸਾਨਾ ਦੀ ਯਾਦ ਵਿੱਚ ਕੱਢਿਆ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਸਥਾਨਕ ਪਟਿਆਲਾ ਗੇਟ ਚੌਕ ਤੋਂ ਸ਼ੁਰੂ ਹੋ ਕੇ ਦੇਵੀ ਦੁਆਲਾ ਚੌਕ ਸਥਿਤ ਸਮਾਪਤ ਹੋਇਆ। ਇਸ ਮੌਕੇ ਤੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਵਾਈਸ ਪ੍ਰਧਾਨ ਬਨੀ ਖਹਿਰਾ ਅਤੇ ਪੰਕਜ ਪੱਪੂ ਨੇ ਕਿਹਾ ਕਿ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਤਿੰਨੇ ਖੇਤੀ ਇੱਕ ਨੂੰ ਰੱਦ ਨਹੀਂ ਕਰਦੀ ਯੂਥ ਕਾਂਗਰਸ ਇਸੇ ਤਰ੍ਹਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਚ ਸਾਥ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੜੀਅਲ ਰਵੱਈਏ ਕਾਰਕੇ ਕਿਸਾਨਾਂ ਉੱਪਰ ਅੱਤਿਆਚਾਰ ਕਰ ਰਹੀ ਹੈ ਅਤੇ ਯੂਥ ਕਾਂਗਰਸ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।