ਤੇਜ਼ ਰਫ਼ਤਾਰ ਨੇ ਲਈ ਨੌਜਵਾਨ ਦੀ ਜਾਨ - death in road accident
🎬 Watch Now: Feature Video
ਗੜ੍ਹਸ਼ੰਕਰ: ਦਿਨੋ-ਦਿਨ ਵੱਧ ਰਹੇ ਸੜਕ ਹਾਦਸੇ (Road accidents) ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ। ਜਿੱਥੇ ਨੰਗਲ ਰੋਡ ‘ਤੇ ਰੇਤ ਨਾਲ ਭਰੇ ਇੱਕ ਟਿੱਪਰ ਅਤੇ ਟਰੈਕਟਰ-ਟਰਾਲੀ ਦਰਮਿਆਨ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ (DEATH) ਹੋ ਗਈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਮੁਤਾਬਕ ਹਾਦਸਾ ਟਿੱਪਰ ਦੀ ਤੇਜ਼ ਰਫ਼ਤਾਰ ਕਾਰਨ ਹੋਇਆ ਹੈ। ਉਧਰ ਘਟਨਾ ਦੀ ਜਾਣਾਕਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (POLICE) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।