ਯੋਗਰਾਜ ਨੇ ਧੋਨੀ 'ਤੇ ਲਾਏ ਸੰਗੀਨ ਇਲਜ਼ਾਮ, ਵੇਖੋ ਵੀਡੀਓ - ਅਬਾਤੀ ਰਾਇਡੂ
🎬 Watch Now: Feature Video
ਚੰਡੀਗੜ੍ਹ: ਯੋਗਰਾਜ ਸਿੰਘ ਨੇ ਐਮ.ਐਸ.ਧੋਨੀ 'ਤੇ ਮੈਚ 'ਚ ਸਿਆਸਤ ਕਰਨ ਦੇ ਦੋਸ਼ ਲਗਾਏ ਹਨ। ਈ.ਟੀ.ਵੀ. ਭਾਰਤ ਗੱਲਬਾਤ ਨਾਲ ਗੱਲ ਕਰਦੇ ਹੋਇਆ ਯੋਗਰਾਜ ਸਿੰਘ ਨੇ ਕਿਹਾ ਕਿ ਯੁਵਰਾਜ ਮੇਰਾ ਬੱਚਾ ਕੈਂਸਰ ਦੇ ਬਾਵਜੂਦ ਵੀ ਕ੍ਰਿਕਟ ਖੇਡਦਾ ਰਿਹਾ ਹੈ। ਯੋਗਰਾਜ ਸਿੰਘ ਨੇ ਇਸ ਮੌਕੇ ਰਵੀ ਸ਼ਾਸਤਰੀ ਨੂੰ ਵੀ ਕਰੜੇ ਹੱਥੀ ਲੈਂਦੇ ਹੋਏ ਚੌਣ ਕਮੇਟੀ 'ਤੇ ਕਈ ਨਿਸ਼ਾਨੇ ਵਿੰਨ੍ਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਯੋਗਰਾਜ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਲੈਣ 'ਤੇ ਟਵੀਟ ਕੀਤਾ ਸੀ। ਉਨ੍ਹਾਂ ਕਿਹਾ ਕਿ ਸੰਨਿਆਸ ਤੋਂ ਵਾਪਸ ਆ ਜਾਓ ਤੇ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਿਖਾਓ। ਐਮਐਸ ਧੋਨੀ ਵਰਗੇ ਲੋਕ ਹਮੇਸ਼ਾ ਕ੍ਰਿਕੇਟ ਵਿੱਚ ਨਹੀਂ ਰਹਿੰਦੇ। ਉਨ੍ਹਾਂ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।
Last Updated : Jul 12, 2019, 5:31 PM IST