ਯੋਗ ਸਿਹਤ ਨੂੰ ਤੰਦਰੁਸਤ ਰੱਖਦਾ ਹੈ:ਡਾ. ਅਸ਼ੋਕ ਜਿੰਦਲ - ਬੀਮਾਰੀ ਨੂੰ ਦੂਰ
🎬 Watch Now: Feature Video
ਸ੍ਰੀ ਫ਼ਤਹਿਗੜ੍ਹ ਸਾਹਿਬ: ਦੇਸ਼ ਭਰ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਉੱਥੇ ਹੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਯੋਗ ਪ੍ਰੇਮੀਆਂ ਵੱਲੋਂ ਇਸ ਦਿਨ ਨੂੰ ਮਨਾਇਆ ਗਿਆ। ਅਮਲੋਹ ਦੇ ਖੇਡ ਗਰਾਊਂਡ 'ਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਯੋਗ ਦਿਵਸ ਮਨਾਇਆ। ਇਸ ਮੌਕੇ ਗੱਲਬਾਤ ਕਰਦੇ ਹੋਏ ਯੋਗ ਟਰੇਨਰ ਡਾ. ਅਸ਼ੋਕ ਜਿੰਦਲ ਨੇ ਕਿਹਾ ਕਿ ਯੋਗ ਕਰਨ ਦੇ ਨਾਲ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ। ਇਸ ਲਈ ਸਾਨੂੰ ਇੱਕ ਘੰਟਾ ਹਰ ਰੋਜ਼ ਯੋਗ ਕਰਨ ਦੇ ਲਈ ਜ਼ਰੂਰ ਕੱਢਣਾ ਚਾਹੀਦਾ ਹੈ, ਉਨ੍ਹਾਂ ਦੱਸਿਆ ਕਿ ਸਾਲ 2000 ਤੋਂ ਉਨ੍ਹਾਂ ਵੱਲੋਂ ਲਗਾਤਾਰ ਯੋਗ ਕੀਤਾ ਜਾ ਰਿਹਾ। ਜਿਸ ਵਿੱਚ 50 ਤੋਂ 60 ਵਿਅਕਤੀ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਯੋਗ ਨਾਲ ਅਸੀਂ ਵੀ ਕਿਸੇ ਵੀ ਬੀਮਾਰੀ ਨੂੰ ਦੂਰ ਕਰ ਸਕਦੇ ਹਾਂ।